ਗੁਰਦੇ ਵਿੱਚ ਪਥਰੀ ਬਣਨ ਦੇ ਕਾਰਨਾਂ ਵਿੱਚ ਪਿਸ਼ਾਬ ਦਾ ਗਾੜ੍ਹਾਪਣ, ਲਹੂ ਵਿੱਚ ਯੂਰਿਕ ਐਸਿਡ ਦਾ ਵਧਣਾ, ਵਿਟਾਮਿਨ-ਡੀ ਅਤੇ ਦਾਲਾਂ ਦੀ ਬਹੁਤ ਜ਼ਿਆਦਾ ਵਰਤੋਂ, ਤਾਜ਼ੀਆਂ ਸਬਜ਼ੀਆਂ, ਦੁੱਧ ਅਤੇ ਵਿਟਾਮਿਨ-ਡੀ ਦੀ ਘੱਟ ਵਰਤੋਂ, ਐਲਕਲੀ ਭਾਵ ਖਾਰ ਵਾਲੀਆਂ ਵਸਤਾਂ, ਖਾਨਦਾਨੀ ਸਮੱਸਿਆ ਤੇ ਸਰੀਰ ਵਿੱਚ ਕੁਦਰਤੀ ਤੌਰ ’ਤੇ ਪਥਰੀ ਬਣਨ ਦੀ ਪ੍ਰਕਿਰਤੀ ਸ਼ਾਮਲ ਹਨ।
ਪਥਰੀ ਛੋਟੇ ਬੱਚਿਆਂ ਦੇ ਮਸਾਨੇ ਵਿੱਚ ਵੀ ਵੇਖੀ ਗਈ ਹੈ। ਗੁਰਦੇ ਵਿੱਚ ਪਥਰੀ ਦੀ ਸਮੱਸਿਆ 20-25 ਦੀ ਉਮਰ ਤੋਂ ਬਾਅਦ ਵੇਖਣ ਨੂੰ ਮਿਲਦੀ ਹੈ। ਪਥਰੀ ਮੂਤਰ ਅੰਗਾਂ, ਗੁਰਦਿਆਂ, ਮੂਤਰ ਪ੍ਰਣਾਲੀ ਅਤੇ ਮਸਾਨੇ ਵਿੱਚ ਹੋ ਸਕਦੀ ਹੈ। ਪਥਰੀ ਸੱਤ ਪ੍ਰਕਾਰ ਦੀ ਹੋ ਸਕਦੀ ਹੈ ਜਿਵੇਂ ਖਾਕੀ, ਲਾਲ, ਚਾਰੇ ਪਾਸਿਓਂ ਨਰਮ, ਨੀਲੀ, ਪੀਲੀ, ਹਰੇ ਅਤੇ ਵੈਂਗਣੀ। ਇਹ ਕਈ ਪ੍ਰਕਾਰ ਦੇ ਮਿਲੇ-ਜੁਲੇ ਰੰਗਾਂ ਦੀ ਹੁੰਦੀ ਹੈ।
ਅਕਾਰ
ਪਥਰੀ ਛੋਟੇ ਜਿਹੇ ਕਿਣਕੇ ਤੋਂ ਲੈ ਕੇ ਬਦਾਮ ਦੇ ਅਕਾਰ ਤੋਂ ਵੀ ਵੱਡੀ ਹੋ ਸਕਦੀ ਹੈ। ਪੱਥਰੀ ਇੱਕ ਕਣ ਤੋਂ ਸ਼ੁਰੂ ਹੋ ਕੇ ਫਿਰ ਵੱਡੀ ਪੱਥਰੀ ਦਾ ਰੂਪ ਧਾਰਨ ਕਰ ਲੈਂਦੀ ਹੈ।
ਪਥਰੀ ਇੱਕ ਅਤੇ ਇੱਕੋ ਸਮੇਂ 50-60 ਵੀ ਹੋ ਸਕਦੀਆਂ ਹਨ। ਛੋਟੀਆਂ ਕਿਣਕੇ ਵਰਗੀਆਂ ਪੱਥਰੀਆਂ ਦਾ ਪਤਾ ਹੀ ਨਹੀਂ ਲੱਗਦਾ। ਵੱਡੀ ਪਥਰੀ ਹੋਣ ਦੀ ਹਾਲਤ ਵਿੱਚ ਪਿੱਠ ਪਿੱਛੇ ਗੁਰਦਿਆਂ ਵਾਲੀ ਥਾਂ ’ਤੇ ਦਰਦ ਹੁੰਦਾ ਹੈ।
ਪਥਰੀ ਗੁਰਦੇ ਵਿੱਚ ਨਿਕਲਣ ਸਮੇਂ ਮੂਤਰ ਪ੍ਰਣਾਲੀ ਵਿੱਚ ਜਾਣ ਲੱਗਿਆਂ ਅਤੇ ਖ਼ਾਸ ਕਰਕੇ ਪੱਥਰੀ ਦੇ ਮੂਤਰ ਨਾਲੀ ਵਿੱਚ ਰੁਕਣ ਕਰਕੇ ਗੁਰਦਿਆਂ ਉੱਤੇ ਦਬਾਅ ਜਾਂ ਜ਼ੋਰ ਪੈਣ ਨਾਲ ਸਖ਼ਤ ਸੂਲ ਜਿਹਾ ਦਰਦ ਹੁੰਦਾ ਹੈ। ਇਹ ਦਰਦ ਪਥਰੀ ਵਾਲੇ ਗੁਰਦੇ ਤੋਂ ਸ਼ੁਰੂ ਹੋ ਕੇ ਮੂਤਰ ਨਾਲੀ ਦੇ ਨਾਲ ਹੁੰਦਿਆਂ ਕਮਰ, ਪੱਟਾਂ, ਅੰਡਕੋਸ਼ ਤੇ ਮੂਤਰ ਦੁਆਰ ਤਕ ਤੇ ਔਰਤਾਂ ਵਿੱਚ ਮੂਤਰ ਨਲੀ ਰਾਹੀਂ ਹੁੰਦਿਆਂ ਜਣਨ ਅੰਗਾਂ ਤਕ ਤੇਜ਼ੀ ਨਾਲ ਜਾਂਦਾ ਹੈ। ਕਈ ਵਾਰ ਪੇਸ਼ਾਬ ਲਈ ਮਰੀਜ਼ ਤਕਲੀਫ਼ ਮਹਿਸੂਸ ਕਰਦਾ ਹੈ ਅਤੇ ਪਿਸ਼ਾਬ ਦੀ ਹਾਜਤ ਨਾਲ ਬਹੁਤ ਦਰਦ ਮਹਿਸੂਸ ਕਰਦਾ ਹੈ। ਬਹੁਤ ਜ਼ਿਆਦਾ ਦਰਦ ਨਾਲ ਰੋਗੀ ਨਿਢਾਲ ਹੋ ਜਾਂਦਾ ਹੈ, ਉਸ ਦੇ ਚਿਹਰੇ ਦਾ ਰੰਗ ਪੀਲਾ ਜਾਂ ਲਾਲ ਪੈ ਜਾਂਦਾ ਹੈ, ਠੰਢੀਆਂ ਤ੍ਰੇਲੀਆਂ ਆਉਣ ਲੱਗਦੀਆਂ ਹਨ, ਜੀਅ ਕੱਚਾ ਹੋਣ ਲੱਗਦਾ ਹੈ। ਕਈ ਵਾਰ ਰੋਗੀ ਨੂੰ ਉਲਟੀਆਂ ਲੱਗ ਜਾਂਦੀਆਂ ਹਨ। ਕਈ ਹਾਲਤਾਂ ਵਿੱਚ ਰੋਗੀ ਦਰਦ ਨਾਲ ਬੇਹੋਸ਼ ਹੋ ਜਾਂਦਾ ਹੈ। ਬੇਹੋਸ਼ੀ ਦਾ ਸਮਾਂ ਕੁਝ ਮਿੰਟਾਂ ਤੋਂ ਲੈ ਕੇ ਕਈ ਘੰਟਿਆਂ ਤਕ ਦਾ ਹੋ ਸਕਦਾ ਹੈ।
ਪਥਰੀ ਦੇ ਮੂਤਰ ਪ੍ਰਣਾਲੀ ਵਿੱਚ ਰੁਕਣ ਤੋਂ ਗੰਭੀਰ ਹਾਲਤਾਂ ਵੀ ਹੋ ਸਕਦੀਆਂ ਹਨ। ਪਥਰੀ ਹੋਣ ਕਾਰਨ ਗੁਰਦਿਆਂ ਦੇ ਕਈ ਪ੍ਰਕਾਰ ਦੇ ਛੋਟੇ-ਵੱਡੇ ਮਾਰੂ ਰੋਗ ਵੀ ਹੋ ਸਕਦੇ ਹਨ। ਜੇ ਆਮ ਐਕਸਰੇ ਕਰਵਾਉਣ ਤੋਂ ਪਥਰੀ ਦਾ ਪਤਾ ਨਾ ਲੱਗੇ ਤਾਂ ਆਈਵੀਪੀ ਐਕਸਰੇ ਕਰਵਾਉਣਾ ਚਾਹੀਦਾ ਹੈ।
ਐਲੋਪੈਥੀ ਵਿੱਚ ਗੁਰਦੇ ਦੀ ਪਥਰੀ ਦਾ ਇਲਾਜ ਅਪਰੇਸ਼ਨ ਹੀ ਹੈ। ਇੱਕ-ਦੋ ਵਾਰ ਅਪਰੇਸ਼ਨ ਕਰਨ ਤੋਂ ਬਾਅਦ ਪਥਰੀ ਦੀ ਸਮੱਸਿਆ ਦੁਬਾਰਾ ਵੀ ਪੈਦਾ ਹੋ ਜਾਂਦੀ ਹੈ। ਅਪਰੇਸ਼ਨ ਰਾਹੀਂ ਕੇਵਲ ਪਥਰੀ ਹੀ ਕੱਢੀ ਜਾ ਸਕਦੀ ਹੈ। ਰੋਗੀ ਸਰੀਰ ਵਿੱਚ ਪਥਰੀ ਬਣਨ ਦਾ ਜਾਰੀ ਰਹਿਣਾ ਸੁਭਾਵਿਕ ਹੈ।
ਹੋਮਿਓਪੈਥੀ ਵਿੱਚ ਵੀ ਪਥਰੀ ਦੇ ਰੋਗ ਨੂੰ ਠੀਕ ਕੀਤਾ ਜਾ ਸਕਦਾ ਹੈ। ਹੋਮਿਓਪੈਥੀ ਚਿਕਿਤਸਾ ਪ੍ਰਣਾਲੀ ਰਾਹੀਂ ਲਹੂ ਵਿੱਚ ਅਜਿਹੇ ਦ੍ਰਿਸ਼ਮਾਨ ਅਤੇ ਅਦ੍ਰਿਸ਼ਮਾਨ ਤੱਤ ਪੈਦਾ ਹੋ ਜਾਂਦੇ ਹਨ ਜਿਸ ਨਾਲ ਪਥਰੀਆਂ ਟੁੱਟ ਅਤੇ ਖੁਰ ਕੇ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਅੱਗੇ ਤੋਂ ਪਥਰੀ ਬਣਨੀ ਸਦਾ ਲਈ ਖ਼ਤਮ ਹੋ ਜਾਂਦੀ ਹੈ।
ਪਰੇਹਜ਼
ਪਥਰੀ ਦੀ ਸ਼ਿਕਾਇਤ ਵਾਲੇ ਮਰੀਜ਼ ਨੂੰ ਚਾਵਲ, ਮਾਂਹ ਦੀ ਦਾਲ, ਸਾਗ ਅਤੇ ਟਮਾਟਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
www.askdrmakkar.com/kidneystone_urolithiasis_Homeopathic_Treatment.aspx

ਪਥਰੀ ਦਾ ਦਰਦ
ਪਥਰੀ ਦੀ ਸਮੱਸਿਆ ਕਾਰਨ ਵਿਅਕਤੀ ਨੂੰ ਪੇਸ਼ਾਬ ਵਿੱਚ ਰੁਕਾਵਟ ਆਉਂਦੀ ਹੈ। ਜਿਸ ਵਿਅਕਤੀ ਨੂੰ ਪਥਰੀ ਦੀ ਸ਼ਿਕਾਇਤ ਹੋਵੇ, ਉਸ ਦੀ ਸੱਜੀ ਜਾਂ ਖੱਬੀ ਵੱਖੀ ਜਾਂ ਲੱਕ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਬਹੁਤ ਤੇਜ਼ ਦਰਦ ਵੀ ਹੁੰਦਾ ਹੈ।ਪਥਰੀਆਂ ਦੀ ਗਿਣਤੀ
ਪਥਰੀ ਇੱਕ ਅਤੇ ਇੱਕੋ ਸਮੇਂ 50-60 ਵੀ ਹੋ ਸਕਦੀਆਂ ਹਨ। ਛੋਟੀਆਂ ਕਿਣਕੇ ਵਰਗੀਆਂ ਪੱਥਰੀਆਂ ਦਾ ਪਤਾ ਹੀ ਨਹੀਂ ਲੱਗਦਾ। ਵੱਡੀ ਪਥਰੀ ਹੋਣ ਦੀ ਹਾਲਤ ਵਿੱਚ ਪਿੱਠ ਪਿੱਛੇ ਗੁਰਦਿਆਂ ਵਾਲੀ ਥਾਂ ’ਤੇ ਦਰਦ ਹੁੰਦਾ ਹੈ।
ਸੂਲ ਵਰਗਾ ਤਿੱਖਾ ਦਰਦ
ਪਥਰੀ ਗੁਰਦੇ ਵਿੱਚ ਨਿਕਲਣ ਸਮੇਂ ਮੂਤਰ ਪ੍ਰਣਾਲੀ ਵਿੱਚ ਜਾਣ ਲੱਗਿਆਂ ਅਤੇ ਖ਼ਾਸ ਕਰਕੇ ਪੱਥਰੀ ਦੇ ਮੂਤਰ ਨਾਲੀ ਵਿੱਚ ਰੁਕਣ ਕਰਕੇ ਗੁਰਦਿਆਂ ਉੱਤੇ ਦਬਾਅ ਜਾਂ ਜ਼ੋਰ ਪੈਣ ਨਾਲ ਸਖ਼ਤ ਸੂਲ ਜਿਹਾ ਦਰਦ ਹੁੰਦਾ ਹੈ। ਇਹ ਦਰਦ ਪਥਰੀ ਵਾਲੇ ਗੁਰਦੇ ਤੋਂ ਸ਼ੁਰੂ ਹੋ ਕੇ ਮੂਤਰ ਨਾਲੀ ਦੇ ਨਾਲ ਹੁੰਦਿਆਂ ਕਮਰ, ਪੱਟਾਂ, ਅੰਡਕੋਸ਼ ਤੇ ਮੂਤਰ ਦੁਆਰ ਤਕ ਤੇ ਔਰਤਾਂ ਵਿੱਚ ਮੂਤਰ ਨਲੀ ਰਾਹੀਂ ਹੁੰਦਿਆਂ ਜਣਨ ਅੰਗਾਂ ਤਕ ਤੇਜ਼ੀ ਨਾਲ ਜਾਂਦਾ ਹੈ। ਕਈ ਵਾਰ ਪੇਸ਼ਾਬ ਲਈ ਮਰੀਜ਼ ਤਕਲੀਫ਼ ਮਹਿਸੂਸ ਕਰਦਾ ਹੈ ਅਤੇ ਪਿਸ਼ਾਬ ਦੀ ਹਾਜਤ ਨਾਲ ਬਹੁਤ ਦਰਦ ਮਹਿਸੂਸ ਕਰਦਾ ਹੈ। ਬਹੁਤ ਜ਼ਿਆਦਾ ਦਰਦ ਨਾਲ ਰੋਗੀ ਨਿਢਾਲ ਹੋ ਜਾਂਦਾ ਹੈ, ਉਸ ਦੇ ਚਿਹਰੇ ਦਾ ਰੰਗ ਪੀਲਾ ਜਾਂ ਲਾਲ ਪੈ ਜਾਂਦਾ ਹੈ, ਠੰਢੀਆਂ ਤ੍ਰੇਲੀਆਂ ਆਉਣ ਲੱਗਦੀਆਂ ਹਨ, ਜੀਅ ਕੱਚਾ ਹੋਣ ਲੱਗਦਾ ਹੈ। ਕਈ ਵਾਰ ਰੋਗੀ ਨੂੰ ਉਲਟੀਆਂ ਲੱਗ ਜਾਂਦੀਆਂ ਹਨ। ਕਈ ਹਾਲਤਾਂ ਵਿੱਚ ਰੋਗੀ ਦਰਦ ਨਾਲ ਬੇਹੋਸ਼ ਹੋ ਜਾਂਦਾ ਹੈ। ਬੇਹੋਸ਼ੀ ਦਾ ਸਮਾਂ ਕੁਝ ਮਿੰਟਾਂ ਤੋਂ ਲੈ ਕੇ ਕਈ ਘੰਟਿਆਂ ਤਕ ਦਾ ਹੋ ਸਕਦਾ ਹੈ।
ਪਥਰੀ ਦੇ ਮੂਤਰ ਪ੍ਰਣਾਲੀ ਵਿੱਚ ਰੁਕਣ ਤੋਂ ਗੰਭੀਰ ਹਾਲਤਾਂ ਵੀ ਹੋ ਸਕਦੀਆਂ ਹਨ। ਪਥਰੀ ਹੋਣ ਕਾਰਨ ਗੁਰਦਿਆਂ ਦੇ ਕਈ ਪ੍ਰਕਾਰ ਦੇ ਛੋਟੇ-ਵੱਡੇ ਮਾਰੂ ਰੋਗ ਵੀ ਹੋ ਸਕਦੇ ਹਨ। ਜੇ ਆਮ ਐਕਸਰੇ ਕਰਵਾਉਣ ਤੋਂ ਪਥਰੀ ਦਾ ਪਤਾ ਨਾ ਲੱਗੇ ਤਾਂ ਆਈਵੀਪੀ ਐਕਸਰੇ ਕਰਵਾਉਣਾ ਚਾਹੀਦਾ ਹੈ।
ਹੋਮਿਓਪੈਥਿਕ ਇਲਾਜ