ਹੋਮਿਓਪੈਥੀ ਦੁਨੀਆਂ ਦੀਆਂ ਮੁੱਢਲੀਆਂ ਇਲਾਜ ਪ੍ਰਣਾਲੀਆਂ ਵਿਚੋਂ ਇੱਕ ਹੈ ਜਿਸਦੀ ਖੋਜ ਜਰਮਨ ਵਾਸੀ ਡਾ. ਸੈਮੂਅਲ ਹਨੈਮੈਨ ਨੇ ਕੀਤੀ। ਹੌਲੀ ਹੌਲੀ ਇਹ ਪੈਥੀ ਸਾਰੇ ਸੰਸਾਰ ਵਿੱਚ ਫੈਲਦੀ ਗਈ ਅਤੇ ਅੱਜ ਇਹ ਦੁਨੀਆਂ ਦੀਆਂ ਇਲਾਜ ਪ੍ਰਣਾਲੀਆਂ ਵਿਚੋਂ ਇੱਕ ਹੈ। ਲੋਕ ਮਨਾਂ ਵਿਚ ਹੋਮਿਓਪੈਥੀ ਸਬੰਧੀ ਬਹੁਤ ਭਰਮ ਭੁਲੇਖੇ ਪਾਏ ਜਾਂਦੇ ਹਨ। ਹਥਲੇ ਲੇਖ ਵਿਚ ਇਨ੍ਹਾਂ ਭਰਮ ਭੁਲੇਖਿਆਂ ਨੂੰ ਦੂਰ ਕਰਨ ਦਾ ਉਪਰਾਲਾ ਕਰ ਰਿਹਾ ਹਾਂ ਤਾਂ ਕਿ ਹੋਮਿਓਪੈਥੀ ਸਬੰਧੀ ਲੋਕਾਂ ਨੂੰ ਹੋਰ ਜਾਗਰੂਕਤਾ ਹੋ ਸਕੇ। ਸਭ ਤੋਂ ਪਹਿਲਾਂ ਤਾਂ ਇਹ ਗੱਲ ਲੋਕ ਮਨਾਂ ਵਿੱਚ ਪਾਈ ਜਾਂਦੀ ਹੈ ਕਿ ਹੋਮਿਓਪੈਥੀ ਦਵਾਈ ਜੇਕਰ ਫਾਇਦਾ ਨਹੀਂ ਕਰਦੀ ਤਾਂ ਨੁਕਸਾਨ ਵੀ ਨਹੀਂ ਕਰਦੀ। ਇਸੇ ਗੱਲ ਨੂੰ ਲੈਕੇ ਪੰਜਾਬੀ ਦੇ ਗੀਤਕਾਰਾਂ ਨੇ ਆਪਣੇ ਗੀਤਾਂ ਵਿੱਚ ਵੀ ਇਹ ਲਾਇਨਾਂ ਪਾ ਦਿੱਤੀਆਂ ਹਰਭਜਨ ਸ਼ੇਰੇ ਨੇ 'ਮੁੰਡਾ ਹੋਮਿਓਪੈਥੀ ਦੀ ਦਵਾਈ ਵਰਗਾ ਕਰਦਾ ਨਹੀਂ ਨੁਕਸਾਨ' ਅਤੇ ਗੁਰਦਾਸ ਮਾਨ ਨੇ ਆਪਣੇ ਗੀਤ 'ਇਥੇ ਹਰ ਬੰਦਾ ਰੱਬ ਦੇ ਜਵਾਈ ਵਰਗਾ' ਵਿਚ ਇੱਕ ਸਤਰ 'ਮੁੰਡਾ ਹੋ ਗਿਆ ਜਵਾਨ, ਨਾ ਕੋਈ ਫਾਇਦਾ ਨੁਕਸਾਨ, ਨਿਰਾ ਪੁਰਾ ਹੋਮਿਓਪੈਥੀ ਦੀ ਦਵਾਈ ਵਰਗਾ' ਪਾਈ ਹੈ। ਕਹਿਣ ਤੋਂ ਭਾਵ, ਇਹ ਬਹੁਤ ਵੱਡਾ ਭਰਮ ਭੁਲੇਖਾ ਜੋ ਲੋਕ ਮਨਾਂ ਵਿੱਚ ਪਲਿਆ ਹੋਇਆ ਹੈ। ਦੁਨੀਆਂ ਉਤੇ ਕੋਈ ਵੀ ਚੀਜ਼ ਜੇਕਰ ਉਸਦਾ ਬਿਨਾਂ ਸੋਚੇ ਸਮਝੇ ਉਪਯੋਗ ਕਰਾਂਗੇ ਤਾਂ ਉਹ ਨੁਕਸਾਨ ਕਰੇਗੀ ਹੀ। ਕਈ ਲੋਕ ਆਪਣੇ ਆਪ ਕਿਤਾਬਾਂ ਪੜ੍ਹਕੇ ...
Dr Makkar Homeopathy Treatment.Homeopathy Understands You.The Greatest gift i can give is purity of my attention.