Skip to main content

ਹੋਮਿਓਪੈਥੀ ਸਬੰਧੀ ਪ੍ਰਚਲਿਤ ਗਲਤ ਧਾਰਨਾਵਾਂ ਅਤੇ ਭਰਮ ਭੁਲੇਖੇ

ਹੋਮਿਓਪੈਥੀ ਦੁਨੀਆਂ ਦੀਆਂ ਮੁੱਢਲੀਆਂ ਇਲਾਜ ਪ੍ਰਣਾਲੀਆਂ ਵਿਚੋਂ ਇੱਕ ਹੈ ਜਿਸਦੀ ਖੋਜ ਜਰਮਨ ਵਾਸੀ ਡਾ. ਸੈਮੂਅਲ ਹਨੈਮੈਨ ਨੇ ਕੀਤੀ। ਹੌਲੀ ਹੌਲੀ ਇਹ ਪੈਥੀ ਸਾਰੇ ਸੰਸਾਰ ਵਿੱਚ ਫੈਲਦੀ ਗਈ ਅਤੇ ਅੱਜ ਇਹ ਦੁਨੀਆਂ ਦੀਆਂ ਇਲਾਜ ਪ੍ਰਣਾਲੀਆਂ ਵਿਚੋਂ ਇੱਕ ਹੈ। ਲੋਕ ਮਨਾਂ ਵਿਚ ਹੋਮਿਓਪੈਥੀ ਸਬੰਧੀ ਬਹੁਤ ਭਰਮ ਭੁਲੇਖੇ ਪਾਏ ਜਾਂਦੇ ਹਨ। ਹਥਲੇ ਲੇਖ ਵਿਚ ਇਨ੍ਹਾਂ ਭਰਮ ਭੁਲੇਖਿਆਂ ਨੂੰ ਦੂਰ ਕਰਨ ਦਾ ਉਪਰਾਲਾ ਕਰ ਰਿਹਾ ਹਾਂ ਤਾਂ ਕਿ ਹੋਮਿਓਪੈਥੀ ਸਬੰਧੀ ਲੋਕਾਂ ਨੂੰ ਹੋਰ ਜਾਗਰੂਕਤਾ ਹੋ ਸਕੇ। ਸਭ ਤੋਂ ਪਹਿਲਾਂ ਤਾਂ ਇਹ ਗੱਲ ਲੋਕ ਮਨਾਂ ਵਿੱਚ ਪਾਈ ਜਾਂਦੀ ਹੈ ਕਿ ਹੋਮਿਓਪੈਥੀ ਦਵਾਈ ਜੇਕਰ ਫਾਇਦਾ ਨਹੀਂ ਕਰਦੀ ਤਾਂ ਨੁਕਸਾਨ ਵੀ ਨਹੀਂ ਕਰਦੀ। ਇਸੇ ਗੱਲ ਨੂੰ ਲੈਕੇ ਪੰਜਾਬੀ ਦੇ ਗੀਤਕਾਰਾਂ ਨੇ ਆਪਣੇ ਗੀਤਾਂ ਵਿੱਚ ਵੀ ਇਹ ਲਾਇਨਾਂ ਪਾ ਦਿੱਤੀਆਂ ਹਰਭਜਨ ਸ਼ੇਰੇ ਨੇ 'ਮੁੰਡਾ ਹੋਮਿਓਪੈਥੀ ਦੀ ਦਵਾਈ ਵਰਗਾ ਕਰਦਾ ਨਹੀਂ ਨੁਕਸਾਨ' ਅਤੇ ਗੁਰਦਾਸ ਮਾਨ ਨੇ ਆਪਣੇ ਗੀਤ 'ਇਥੇ ਹਰ ਬੰਦਾ ਰੱਬ ਦੇ ਜਵਾਈ ਵਰਗਾ' ਵਿਚ ਇੱਕ ਸਤਰ 'ਮੁੰਡਾ ਹੋ ਗਿਆ ਜਵਾਨ, ਨਾ ਕੋਈ ਫਾਇਦਾ ਨੁਕਸਾਨ, ਨਿਰਾ ਪੁਰਾ ਹੋਮਿਓਪੈਥੀ ਦੀ ਦਵਾਈ ਵਰਗਾ' ਪਾਈ ਹੈ। ਕਹਿਣ ਤੋਂ ਭਾਵ, ਇਹ ਬਹੁਤ ਵੱਡਾ ਭਰਮ ਭੁਲੇਖਾ ਜੋ ਲੋਕ ਮਨਾਂ ਵਿੱਚ ਪਲਿਆ ਹੋਇਆ ਹੈ। ਦੁਨੀਆਂ ਉਤੇ ਕੋਈ ਵੀ ਚੀਜ਼ ਜੇਕਰ ਉਸਦਾ ਬਿਨਾਂ ਸੋਚੇ ਸਮਝੇ ਉਪਯੋਗ ਕਰਾਂਗੇ ਤਾਂ ਉਹ ਨੁਕਸਾਨ ਕਰੇਗੀ ਹੀ। ਕਈ ਲੋਕ ਆਪਣੇ ਆਪ ਕਿਤਾਬਾਂ ਪੜ੍ਹਕੇ ਹੋਮਿਓਪੈਥੀ ਨੂੰ ਅਜਮਾਉਣ ਲੱਗ ਜਾਂਦੇ ਹਨ ਜੋ ਕਿ ਖਤਰਨਾਕ ਰੁਝਾਨ ਹੈ। ਹੋਮਿਓਪੈਥਿਕ ਦਵਾਈਆਂ ਦੇ ਅਸਰ ਬਹੁਤ ਡੂੰਘੇ ਹੁੰਦੇ ਹਨ ਜੇਕਰ ਬਿਨਾਂ ਕਿਸੇ ਚੰਗੇ ਡਾਕਟਰ ਦੀ ਸਲਾਹ ਦੇ ਅਸੀਂ ਹੋਮਿਓਪੈਥਿਕ ਦਵਾਈ ਦੀ ਵਰਤੋਂ ਕਰਦੇ ਹਾਂ ਤਾਂ ਇਹ ਮੰਨੋ ਕਿ ਅਸੀਂ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ। 

ਹੋਮਿਓਪੈਥਿਕ ਦਵਾਈ ਬਹੁਤ ਹੌਲੀ ਅਸਰ ਕਰਦੀ ਹੈ :- ਇਹ ਬੜਾ ਵੱਡਾ ਭਰਮ ਲੋਕ ਮਨਾਂ ਵਿਚ ਪਾਇਆ ਜਾਂਦਾ ਹੈ ਕਿ ਜਦੋਂ ਨੂੰ ਹੋਮਿਓਪੈਥਿਕ ਦਵਾਈ ਨੇ ਅਸਰ ਸ਼ੁਰੂ ਕਰਨਾ ਉਦੋਂ ਨੂੰ ਜਾਨ ਨਿਕਲ ਜਾਊ। ਹੋਮਿਓਪੈਥੀ ਵਿੱਚ ਦੋ ਤਰਾਂ ਦੀਆਂ ਦਵਾਈਆਂ ਮਿਲਦੀਆ ਹਨ, ਇੱਕ ਨਵੀਂ ਬੀਮਾਰੀ ਲਈ ਅਤੇ ਇੱਕ ਪੁਰਾਣੀ ਬੀਮਾਰੀ ਲਈ। ਮੰਨ ਲਓ ਕਿਸੇ ਮਰੀਜ਼ ਨੂੰ ਸ਼ੂਗਰ ਦੀ ਤਕਲੀਫ ਹੈ, ਜੋ ਕਿ ਦਸ ਸਾਲ ਪੁਰਾਣੀ ਹੈ। ਜੇਕਰ ਉਸ ਰੋਗੀ ਨੂੰ ਹੋਮਿਓਪੈਥਿਕ ਦਵਾਈ ਦਿੱਤੀ ਜਾਵੇ ਤਾਂ ਇਹ ਤਾਂ ਹੈ ਨਹੀਂ ਕਿ ਉਸਦੀ ਸ਼ੂਗਰ ਦੋ ਹਫ਼ਤਿਆਂ ਵਿੱਚ ਠੀਕ ਹੋ ਜਾਵੇਗੀ। ਜਿੰਨੀ ਪੁਰਾਣੀ ਬੀਮਾਰੀ ਹੁੰਦੀ ਹੈ, ਉਨ੍ਹਾਂ ਹੀ ਸਮਾਂ ਵੱਧ ਲੱਗਦਾ ਹੈ। ਇਸ ਤੋਂ ਉਲਟ ਜੇਕਰ ਕਿਸੇ ਦੇ ਸਿਰ ਵਿੱਚ ਸੱਟ ਲੱਗ ਜਾਵੇ, ਆਦਮੀ ਬੇਹੋਸ਼ ਹੋ ਜਾਵੇ, ਅਗਰ ਉਸ ਵੇਲੇ ਹੋਮਿਓਪੈਥਿਕ ਦਵਾਈ ਦੀ ਇੱਕ ਖੁਰਾਕ ਮੂੰਹ ਵਿੱਚ ਪਾਈ ਜਾਵੇ ਤਾਂ ਇਹ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੋਵੇਗਾ। ਸੋ ਕਹਿਣ ਤੋਂ ਭਾਵ ਹੈ ਕਿ ਸਾਡੀਆਂ ਬੀਮਾਰੀਆਂ ਹੀ ਬਹੁਤ ਪੁਰਾਣੀਆਂ ਹੁੰਦੀਆਂ ਹਨ। ਪਹਿਲਾਂ ਹੋਰ ਇਲਾਜ ਪ੍ਰਣਾਲੀਆਂ ਰਾਹੀਂ ਰੋਗ ਨੂੰ ਠੀਕ ਕਰਨ ਦਾ ਯਤਨ ਕੀਤਾ ਜਾਂਦਾ ਹੈ ਫਿਰ ਜਦੋਂ ਰੋਗੀ ਹੋਮਿਓਪੈਥੀ ਵਿੱਚ ਆਉਂਦਾ ਹੈ ਤਾਂ ਕਾਫ਼ੀ ਸਮਾਂ ਲੰਘ ਚੁੱਕਾ ਹੁੰਦਾ ਹੈ।

ਹੋਮਿਓਪੈਥਿਕ ਦਵਾਈਆਂ ਨਾਲ ਦੂਜੀਆਂ ਦਵਾਈਆਂ ਦੀ ਵਰਤੋਂ :- ਮੰਨ ਲਓ ਕਿ ਪਹਿਲਾਂ ਕੋਈ ਰੋਗੀ ਬਲੱਡ ਪ੍ਰੈਸ਼ਰ, ਸ਼ੂਗਰ ਜਾਂ ਥਾਇਰਾਇਡ ਦੀ ਅੰਗਰੇਜ਼ੀ ਗੋਲੀ ਖਾ ਕੇ ਸਮਾਂ ਗੁਜ਼ਾਰ ਰਿਹਾ ਹੈ। ਇੱਕ ਦਮ ਉਸਦੇ ਮਨ ਵਿੱਚ ਹੋਮਿਓਪੈਥੀ ਦਾ ਖ਼ਿਆਲ ਆਉਂਦਾ ਹੈ ਤਾਂ ਡਾਕਟਰ ਕੋਲ ਆ ਕੇ ਰੋਗੀ ਇਹੋ ਸਵਾਲ ਕਰਦਾ ਹੈ, ਡਾਕਟਰ ਸਾਹਿਬ ਹੁਣ ਮੈਂ ਇਹ ਗੋਲੀ ਜਾਂ ਕੈਪਸੂਲ ਛੱਡ ਦਿਆਂ, ਜਾਂ ਕਈ ਮਰੀਜ਼ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਛੱਡ ਦਿੰਦੇ ਹਨ ਕਿਉਂਕਿ ਉਹਨਾਂ ਦੇ ਮਨ ਦਾ ਵਿਚਾਰ ਹੁੰਦਾ ਹੈ ਕਿ ਹੋਮਿਓਪੈਥਿਕ ਦਵਾਈ ਦੇ ਨਾਲ ਕੋਈ ਹੋਰ ਦਵਾਈ ਨਹੀਂ ਲੈਣੀ, ਇਹ ਖਤਰਨਾਕ ਰੁਝਾਨ ਹੈ। ਜਿਸ ਦਵਾਈ ਨੂੰ ਰੋਗੀ ਸਾਲਾਂ ਬੱਧੀ ਲੈ ਰਿਹਾ ਹੈ ਉਸਨੂੰ ਇਕਦਮ ਛੱਡਣ ਨਾਲ ਸਰੀਰ ਵਿੱਚ ਕਿਸੇ ਵੀ ਪ੍ਰਕਾਰ ਦਾ ਨੁਕਸ ਪੈ ਸਕਦਾ ਹੈ। ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਦੀ ਗੋਲੀ ਇਕਦਮ ਛੱਡਣ ਨਾਲ ਅਧਰੰਗ ਹੋਣ ਦਾ ਖਤਰਾ ਬਣ ਸਕਦਾ ਹੈ ਕਿਉਂਕਿ ਇਹ ਗੋਲੀਆਂ, ਕੈਪਸੂਲ ਇਕ ਤਰ੍ਹਾਂ ਨਸ਼ੇ ਵਾਂਗ ਸ਼ਰੀਰ ਨੂੰ ਲੱਗੇ ਹੁੰਦੇ ਹਨ। ਜੇਕਰ ਕਿਸੇ ਅਮਲੀ ਦਾ ਨਸ਼ਾ ਇੱਕਦਮ ਛੁਡਾ ਦਿੱਤਾ ਜਾਵੇ ਤਾਂ ਉਸਨੂੰ ਤੋੜ ਲੱਗਦੀ ਹੈ। ਇਸੇ ਤਰ੍ਹਾਂ ਹੋਮਿਓਪੈਥਿਕ ਦਵਾਈ ਸ਼ੁਰੂ ਕਰ ਵੇਲੇ ਉਹ ਦਵਾਈਆਂ ਜਿੰਨਾਂ ਦੀ ਰੋਗੀ ਵਰਤੋਂ ਕਰਦਾ ਸੀ, ਇੱਕਦਮ ਨਹੀਂ ਛੱਡਣੀਆਂ ਚਾਹੀਦੀਆਂ। ਜਦੋਂ ਹੋਮਿਓਪੈਥਿਕ ਦਵਾਈ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦੇਵੇ ਉਦੋਂ ਡਾਕਟਰ ਦੀ ਸਲਾਹ ਨਾਲ ਹੀ ਇਹ ਦਵਾਈਆਂ ਛੱਡਣੀਆਂ ਚਾਹੀਦੀਆਂ ਹਨ ਜਾਂ ਕਈ ਵਾਰ ਹੋਮਿਓਪੈਥਿਕ ਦਵਾਈਆਂ ਦੇ ਚੱਲਦੇ ਮਰੀਜ਼ ਨੂੰ ਕੋਈ ਬੁਖਾਰ ਜਾਂ ਖੰਘ ਹੋ ਜਾਂਦੀ ਹੈ। ਫਿਰ ਮਰੀਜ਼ ਦਾ ਸਵਾਲ ਹੁੰਦਾ ਹੈ ਕਿ ਉਹ ਕੋਈ ਹੋਰ ਦਵਾਈ ਲੈ ਲਵੇ ਜਾਂ ਜੇਕਰ ਕੋਈ ਹੋਰ ਦਵਾਈ ਲਵੇਗਾ ਤਾਂ ਉਸ ਨਾਲ ਹੋਮਿਓਪੈਥਿਕ ਦਵਾਈ ਦਾ ਅਸਰ ਤਾਂ ਨਹੀਂ ਕੱਟਿਆ ਜਾਵੇਗਾ। ਅਗਰ ਤਾਂ ਹੋਮਿਓਪੈਥਿਕ ਦਵਾਈ ਲੈਣ ਤੋਂ ਇੱਕ-ਦੋ ਦਿਨਾਂ ਬਾਅਦ ਬੁਖਾਰ, ਖੰਘ, ਨਜ਼ਲਾ, ਰੇਸ਼ਾ ਜਾਂ ਟੱਟੀਆਂ ਲੱਗ ਜਾਂਦੀਆਂ ਹੈ ਤਾਂ ਇਹ ਬਹੁਤ ਵਧੀਆ ਲੱਛਣ ਹੁੰਦਾ ਹੈ। ਇਸ ਦਾ ਭਾਵ ਹੈ ਕਿ ਹੋਮਿਓਪੈਥਿਕ ਦਵਾਈ ਨੇ ਆਪਣਾ ਅਸਰ ਸ਼ੁਰੂ ਕਰ ਦਿੱਤਾ ਹੈ। ਅਗਰ ਇਹ ਅਲਾਮਤਾਂ ਹੋਮਿਓਪੈਥਿਕ ਇਲਾਜ ਦੌਰਾਨ ਵੈਸੇ ਹੋ ਜਾਂਦੀਆਂ ਹਨ ਜਿਵੇਂਕਿ ਮੌਸਮ ਦੇ ਬਦਲਣ ਨਾਲ ਜਾਂ ਕੁੱਝ ਖਾਣ-ਪੀਣ ਕਰਕੇ ਤਾਂ ਕਾਹਲੀ ਕੀਤਿਆਂ ਕੋਈ ਹੋਰ ਦਵਾਈ ਨਹੀਂ ਲੈਣੀ ਚਾਹੀਦੀ। ਹੋ ਸਕਦੈ ਇੱਕ-ਦੋ ਦਿਨਾਂ ਵਿੱਚ ਇਹ ਤਕਲੀਫ ਆਪਣੇ ਆਪ ਠੀਕ ਹੋ ਜਾਵੇ ਜਾਂ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਬੁਖਾਰ, ਖੰਘ, ਸਿਰ ਦਰਦ, ਜ਼ੁਕਾਮ ਦੀ ਗੋਲੀ ਇੱਕਦਮ ਲੈਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕਈ ਰੋਗ ਜਿੱਥੇ ਹੋਮਿਓਪੈਥਿਕ ਦਵਾਈਆਂ ਨਾਲ ਦੂਸਰੀਆਂ ਇਲਾਜ ਪ੍ਰਣਾਲੀਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜਿਵੇਂਕਿ ਐਕਸੀਡੈਂਟ, ਜਲ ਜਾਣਾ ਜਾਂ ਓਪਰੇਸ਼ਨ ਵਗੈਰਾ ਦੀ ਹਾਲਤ ਵਿੱਚ ਹੋਮਿਓਪੈਥੀ ਦਵਾਈ ਨਾਲ ਦੂਸਰੀ ਦਵਾਈ ਲਈ ਜਾ ਸਕਦੀ ਹੈ ਜਿਸਦਾ ਕੋਈ ਨੁਕਸਾਨ ਨਹੀਂ ਹੁੰਦਾ।

ਹੋਮਿਓਪੈਥਿਕ ਦਵਾਈ ਅਤੇ ਪ੍ਰਹੇਜ਼ :- ਆਮ ਸੁਣਨ ਵਿਚ ਆਉਂਦਾ ਹੈ ਕਿ ਹੋਮਿਓਪੈਥਿਕ ਦਵਾਈਆਂ ਨਾਲ ਲਸਣ, ਪਿਆਜ, ਇਲੈਚੀ ਆਦਿ ਦੀ ਵਰਤੋਂ ਨਹੀਂ ਕਰਨੀ। ਅਸਲ ਇਹ ਗੱਲਾਂ ਲੋਕ ਮਨਾਂ ਦੀ ਘਾੜਤ ਹੈ ਕਿ ਹੋਮਿਓਪੈਥੀ ਵਿਚ ਜ਼ਿਆਦਾ ਪ੍ਰਹੇਜ਼ ਕਰਨਾ ਪੈਂਦਾ ਹੈ। ਸੈਂਟ ਆਦਿ ਨਹੀਂ ਲਾਉਣਾ। ਦਰਅਸਲ ਹੋਮਿਓਪੈਥੀ ਵਿੱਚ ਕਿਸੇ ਵੀ ਚੀਜ਼ ਦਾ ਪ੍ਰਹੇਜ਼ ਨਹੀਂ। ਪਰ ਇਲਾਜ ਨਾਲੋਂ ਪ੍ਰਹੇਜ਼ ਚੰਗਾ ਜਾਂ ਜਿਹੋ ਜਿਹੀ ਬੀਮਾਰੀ ਉਹੋ ਜਿਹਾ ਪ੍ਰਹੇਜ਼ ਹੁੰਦਾ ਹੈ। ਅਗਰ ਸ਼ੂਗਰ ਵਾਲੇ ਮਰੀਜ਼ ਨੂੰ ਖੰਡ ਅਤੇ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਨੂੰ ਨਮਕ ਬੰਦ ਕਰ ਦਿੱਤਾ ਤਾਂ ਇਸਦਾ ਮਤਲਬ ਇਹ ਤਾਂ ਨਹੀਂ ਕਿ ਸਾਰੇ ਮਰੀਜਾਂ ਦੀ ਖੰਡ ਜਾਂ ਨਮਕ ਬੰਦ ਹੋ ਗਏ। ਪ੍ਰਹੇਜ ਦਵਾਈ ਨਾਲ ਨਹੀਂ ਸਗੋਂ ਬੀਮਾਰੀ ਨਾਲ ਹੁੰਦਾ ਹੈ। ਪਿਆਜ ਜਾਂ ਲਸਣ ਉਨ੍ਹਾਂ ਲੋਕਾਂ ਦਾ ਬੰਦ ਕੀਤਾ ਜਾਂਦਾ ਹੈ ਜਿੰਨ੍ਹਾਂ ਨੂੰ ਪਿਆਜ ਜਾਂ ਲਸਣ ਤੋਂ ਕੋਈ ਤਕਲੀਫ ਹੁੰਦੀ ਹੈ ਜਾਂ ਜਿੰਨਾਂ ਦੀ ਦਵਾਈ ਲਸਣ ਜਾਂ ਪਿਆਜ ਆਦਿ ਤੋਂ ਬਣੀ ਹੁੰਦੀ ਹੈ ਕਿਉਂਕਿ ਹੋਮਿਓਪੈਥੀ ਵਿੱਚ ਹਰ ਚੀਜ਼ ਤੋਂ ਦਵਾਈ ਤਿਆਰ ਕੀਤੀ ਜਾਂਦੀ ਹੈ। ਜਿਸ ਚੀਜ਼ ਤੋਂ ਉਹ ਦਵਾਈ ਤਿਆਰ ਕੀਤੀ ਜਾਂਦੀ ਹੈ ਉਸਦਾ ਪ੍ਰਹੇਜ਼ ਕਰ ਦਿੱਤਾ ਜਾਂਦਾ ਹੈ ਪਰ ਇਹ ਵੀ ਹਰ ਥਾਂ ਲਾਗੂ ਨਹੀਂ ਹੁੰਦਾ। ਸੋ ਭਾਵੇਂ ਹੋਮਿਓਪੈਥਿਕ ਦਵਾਈ ਨੂੰ ਲਸਣ ਜਾਂ ਪਿਆਜ ਵਿੱਚ ਲਪੇਟ ਕੇ ਲੈ ਲਵੋ ਤਾਂ ਵੀ ਅਸਰ ਕਰੇਗੀ। ਹਾਂ ਦਵਾਈ ਦੌਰਾਨ ਸ਼ਰਾਬ, ਕੌਫੀ, ਚਾਹ ਜਾਂ ਜਿਆਦਾ ਤਲੀਆਂ ਚੀਜਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਚੀਜਾਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ।

ਹੋਮਿਓਪੈਥਿਕ ਦਵਾਈ ਸਿਰਫ਼ ਕੱਚ ਦੇ ਗਿਲਾਸ ਵਿੱਚ ਹੀ ਲੈਣੀ ਚਾਹੀਦੀ ਹੈ, ਇਹ ਵੀ ਕੋਈ ਬੰਦਿਸ਼ ਨਹੀਂ, ਭਾਵੇਂ ਦਵਾਈ ਸਟੀਲ ਦੇ ਗਿਲਾਸ ਵਿੱਚ ਲੈ ਲਵੋ ਜਾਂ ਪਿੱਤਲ ਦੇ ਗਲਾਸ ਵਿੱਚ। ਅਗਰ ਤੀਰ ਨਿਸ਼ਾਨੇ 'ਤੇ ਲੱਗਾ ਹੈ ਤਾਂ ਦਵਾਈ ਅਸਰ ਕਰੇਗੀ ਹੀ।

ਹੋਮਿਓਪੈਥਿਕ ਦਵਾਈ ਨੂੰ ਹੱਥ ਨਹੀਂ ਲਗਾਉਣਾ:- ਇਸ ਪਿੱਛੇ ਇਹ ਕਾਰਨ ਹੈ ਕਿ ਕਈ ਵਾਰ ਹੱਥ ਨੂੰ ਕੁੱਝ ਲੱਗਿਆ ਹੁੰਦਾ ਜਾਂ ਸਾਨੂੰ ਹੱਥ ਧੋਣ, ਸਾਫ ਸਫਾਈ ਰੱਖਣ ਦੀ ਆਦਤ ਘੱਟ ਹੈ, ਅਗਰ ਉਹੀ ਲਿਬੜੇ ਤਿਬੜੇ ਹੱਥਾਂ ਨਾਲ ਅਸੀਂ ਦਵਾਈ ਲਵਾਂਗੇ ਤਾਂ ਦਵਾਈ ਦੇ ਨਾਲ ਨਾਲ ਬੀਮਾਰੀਆਂ ਫੈਲਾਉਣ ਵਾਲੇ ਵੀਸ਼ਾਣੂੰ ਵੀ ਸਾਡੇ ਅੰਦਰ ਚਲੇ ਜਾਣਗੇ, ਨਾਲੇ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ ਕਿਸੇ ਵੀ ਚੀਜ਼ ਨੂੰ ਖਾਣ ਲੱਗਿਆਂ ਚੰਗੀ ਤਰ੍ਹਾਂ ਹੱਥ ਧੋ ਲੈਣੇ ਚਾਹੀਦੇ ਹਨ। ਸੋ ਹੋਮਿਓਪੈਥੀ ਵਿੱਚ ਇਹ ਕਿਤੇ ਨਹੀਂ ਲਿਖਿਆ ਕਿ ਦਵਾਈ ਨੂੰ ਹੱਥ ਨਾ ਲੱਗੇ, ਪਰ ਇਹ ਜ਼ਰੂਰ ਹੈ ਕਿ ਅਗਰ ਹੱਥ ਚੰਗੀ ਤਰਾਂ ਸਾਫ਼ ਕੀਤੇ ਹਨ ਬੇਸ਼ੱਕ ਦਵਾਈ ਹੱਥ 'ਤੇ ਧਰਕੇ ਲੈ ਲਵੋ ਤਾਂ ਵੀ ਦਵਾਈ ਦਾ ਅਸਰ ਉਨਾਂ ਹੀ ਹੋਵੇਗਾ। ਇਸ ਦੇ ਨਾਲ ਹੀ ਭੁੰਜੇ ਡਿੱਗੀ ਗੋਲੀ ਖਾਣ ਨਾਲ ਵੀ ਇਹੋ ਤੱਥ ਜੁੜਿਆ ਹੋਇਆ ਹੈ ਕਿ ਜੋ ਚੀਜ਼ ਇੱਕ ਵਾਰ ਭੁੰਜੇ ਡਿੱਗ ਪੈਂਦੀ ਹੈ, ਉਸ ਵਿੱਚ ਮਿੱਟੀ ਆਦਿ ਦੇ ਕਣ ਮਿਲ ਜਾਂਦੇ ਹਨ। ਇਥੇ ਵੀ ਇਹੀ ਗੱਲ ਕਹਿਣੀ ਬਣਦੀ ਹੈ ਕਿ ਅਸੀਂ ਰੋਜ਼ਾਨਾ ਜੀਵਨ ਵਿੱਚ ਭੁੰਜੇ ਡਿੱਗੀਆਂ ਚੀਜ਼ਾਂ ਖਾਂਦੇ ਨਹੀਂ ਜਾਂ ਫਿਰ ਧੋਣ ਵਾਲੀ ਵਸਤੂ ਨੂੰ ਜ਼ਰੂਰ ਧੋ ਕੇ ਖਾ ਲਿਆ ਜਾਂਦਾ ਹੈ। ਅਗਰ ਗੋਲੀ ਸਾਫ਼ ਜਗ੍ਹਾ 'ਤੇ ਡਿੱਗ ਪਈ ਤਾਂ ਚੁੱਕ ਕੇ ਖਾ ਲਓ ਫਿਰ ਵੀ ਉਨਾਂ ਹੀ ਅਸਰ ਕਰੇਗੀ ਅਗਰ ਗੋਲੀ ਮਿੱਟੀ ਤੇ ਜਾਂ ਗੰਦੇ ਮੰਦੇ ਫਰਸ਼ 'ਤੇ ਡਿੱਗੀ ਹੈ ਤਾਂ ਬਿਲਕੁੱਲ ਨਹੀਂ ਖਾਣੀ ਚਾਹੀਦੀ।

ਹੋਮਿਓਪੈਥੀ ਵਿੱਚ ਤਾਂ ਇੱਕੋ ਤਰਾਂ ਦੀਆਂ ਮਿੱਠੀਆਂ ਗੋਲੀਆਂ ਹੁੰਦੀਆਂ ਹਨ। ਡਾਕਟਰ ਸਭ ਨੂੰ ਚੱਕ-ਚੱਕ ਉਹੀ ਗੋਲੀਆਂ ਫੜਾਈ ਜਾਂਦੇ ਹਨ। ਇਹ ਨਿੱਕੀਆਂ ਨਿੱਕੀਆਂ ਗੋਲੀਆਂ ਐਡੀਆਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਿਵੇਂ ਕਰਨਗੀਆਂ? ਇਹ ਸਵਾਲ ਆਮ ਲੋਕਾਂ ਵੱਲੋਂ ਅਕਸਰ ਪੁੱਛੇ ਜਾਂਦੇ ਹਨ। ਇਸਦੇ ਜਵਾਬ ਵਿੱਚ ਇਹ ਮਿੱਠੀਆਂ ਗੋਲੀਆਂ ਤਾਂ ਦਵਾਈ ਦੇਣ ਦਾ ਇੱਕ ਸਾਧਨ ਹਨ। ਅਸਲ ਦਵਾਈ ਤਾਂ ਅਰਕ ਹੁੰਦਾ ਹੈ ਜੋ ਦੁਨੀਆਂ ਦੀਆਂ ਲਗਭਗ ਸਾਰੀਆਂ ਧਾਤਾਂ-ਅਧਾਤਾਂ, ਰਸਾਇਣਾਂ, ਜੀਵ-ਜੰਤੂਆਂ, ਜੜ੍ਹੀ-ਬੂਟੀਆਂ ਆਦਿ ਤੋਂ ਤਿਆਰ ਹੁੰਦੀਆਂ ਹਨ। ਅਗਰ ਉਸ ਅਰਕ ਨੂੰ ਸਿੱਧਾ ਜੀਭ 'ਤੇ ਪਾ ਦਿੱਤਾ ਜਾਵੇ ਤਾਂ ਜੀਭ ਫੱਟ ਸਕਦੀ ਹੈ। ਇਸੇ ਕਰਕੇ ਮਿੱਠੀਆਂ ਗੋਲੀਆਂ ਰਾਹੀਂ ਇਹ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਦਵਾਈ ਲੈਣ ਲੱਗਿਆਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਇਸੇ ਕਰਕੇ ਛੋਟੇ-ਛੋਟੇ ਬੱਚੇ ਵੀ ਹੋਮਿਓਪੈਥਿਕ ਡਾਕਟਰ ਕੋਲ ਜਾਣ ਲੱਗਿਆਂ ਘਬਰਾਉਂਦੇ ਨਹੀਂ ਸਗੋਂ ਚਾਅ ਨਾਲ ਦਵਾਈਆਂ ਖਾਂਦੇ ਹਨ।

ਇਹ ਭਰਮ ਭੁਲੇਖੇ ਤਾਂ ਆਮ ਲੋਕਾਂ ਵੱਲੋਂ ਪਾਏ ਜਾਂਦੇ ਹਨ ਅਤੇ ਇਹ ਗੱਲਾਂ ਆਮ ਲੋਕ ਮਨਾਂ ਵਿੱਚ ਵਸੀਆਂ ਹੋਈਆਂ ਹਨ। ਕੁੱਝ ਪੜ੍ਹੇ ਲਿਖੇ ਆਪਣੇ ਆਪ ਨੂੰ ਵਿਗਿਆਨਕ ਹੋਣ ਦਾ ਦਾਅਵਾ ਕਰਨ ਵਾਲੇ ਤਰਕਸ਼ੀਲ ਸੱਜਣ ਹੋਮਿਓਪੈਥੀ ਨੂੰ ਸਾਇੰਸ ਮੰਨਣ ਤੋਂ ਹੀ ਇਨਕਾਰੀ ਹੋਈ ਫਿਰਦੇ ਹਨ। ਐਵੋਗੇਡਰੋ ਦੇ ਲਾਅ ਨੂੰ ਅਧਾਰ ਮੰਨ ਕੇ ਇਹ ਲੋਕ ਹੋਮਿਓਪੈਥੀ ਨੂੰ ਗੈਰਵਿਗਿਆਨਕ ਸਿੱਧ ਕਰਨਾ ਚਾਹੁੰਦੇ ਹਨ। ਪਰ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜੋ ਗੱਲ ਇੱਕ ਸਾਇੰਸਦਾਨ ਨੇ ਕਹਿ ਦਿੱਤੀ ਉਹ ਅਟੱਲ ਹੋਵੇਗੀ ਨਾਲੇ ਵਿਗਿਆਨਕ ਯੁੱਗ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਕ ਦਾ ਬਣਾਇਆ ਹੋਇਆ ਲਾਅ, ਕਾਨੂੰਨ, ਫਾਰਮੂਲਾ ਦੂਜੇ ਸਾਇੰਸਦਾਨਾਂ ਨੇ ਰੱਦ ਕਰ ਦਿੱਤਾ ਹੈ। ਇਹੀ ਵਿਗਿਆਨਕ ਤਰੱਕੀ ਹੈ। ਹੋਮਿਓਪੈਥੀ ਦੇ ਬਾਨੀ ਡਾਕਟਰ ਹੈਨੇਮੈਨ ਨੇ ਫਿਲਾਸਫੀ ਵਿੱਚ ਜ਼ਿਕਰ ਕੀਤਾ ਹੈ ਕਿ ਹੋਮਿਓਪੈਥੀ ਇਲਾਜ ਪ੍ਰਣਾਲੀ ਕੁਦਰਤ ਦੇ ਸਿਧਾਤਾਂ 'ਤੇ ਅਧਾਰਿਤ ਇੱਕ ਸਾਇੰਸ ਹੈ। ਘੁੱਗੀ ਕੀ ਜਾਣੇ, ਸਤਿਗੁਰੂ ਦੀਆਂ ਬਾਤਾਂ ਦੇ ਕਹਿਣ ਵਾਂਗ ਇਹ ਲੋਕ ਬੜਾ ਰੌਲਾ ਪਾਉਂਦੇ ਹਨ ਪਰ ਮੰਨਣ ਨੂੰ ਤਿਆਰ ਨਹੀਂ। ਹੋਮਿਓਪੈਥੀ ਦੇ ਨਤੀਜਿਆਂ ਨੂੰ ਵੇਖਦਿਆਂ, ਤਾਂ ਇਨ੍ਹਾਂ ਲੋਕਾਂ ਨੂੰ ਇਹੋ ਕਹਿਣਾ ਬਣਦਾ ਹੈ ਕਿ ਅਧੂਰਾ ਗਿਆਨ ਹਮੇਸ਼ਾ ਮਾੜਾ ਹੁੰਦਾ ਹੈ। ਅੱਜ ਉਹ ਬਿਮਾਰੀਆਂ ਜਿੰਨਾਂ ਦਾ ਹੋਰ ਇਲਾਜ ਪ੍ਰਣਾਲੀਆਂ ਵਿੱਚ ਇਲਾਜ ਸੰਭਵ ਨਹੀਂ ਉਹ ਹੋਮਿਓਪੈਥੀ ਨਾਲ ਠੀਕ ਹੋ ਰਹੀਆਂ ਹਨ। ਪ੍ਰਤੱਖ ਨੂੰ ਪ੍ਰਮਾਣ ਕੀ। ਅਗਰ ਇਹ ਸੱਜਣ ਅਜਮਾ ਕੇ ਵੇਖਣਾ ਚਾਹੁੰਦੇ ਹਨ ਤਾਂ ਅਜ਼ਮਾ ਸਕਦੇ ਹਨ। ਪਰ ਬਿਨਾ ਸੋਚੇ ਸਮਝੇ ਇੱਕ ਕੁਦਰਤੀ ਇਲਾਜ ਪ੍ਰਣਾਲੀ ਨੂੰ ਗੈਰ-ਵਿਗਿਆਨਕ ਸਿੱਧ ਕਰਨਾ ਲੋਕ ਮਨਾਂ ਵਿੱਚ ਸ਼ੰਕੇ ਪੈਦਾ ਕਰਨ ਤੋਂ ਵਧੇਰੇ ਹੋਰ ਕੁੱਝ ਨਹੀਂ। ਇਸ ਤੋਂ ਇਲਾਵਾ ਲੰਡਨ ਦੇ ਜੂਨੀਅਰ ਡਾਕਟਰਾਂ ਵੱਲੋਂ ਕੀਤੀ ਟਿੱਪਣੀ ਹੋਮਿਓਪੈਥੀ ਸਿਰਫ਼ 'ਜਾਦੂ ਟੂਣਾ' ਹੈ ਜਾਂ ਹੋਮਿਓਪੈਥੀ ਸਿਰਫ਼ ਸਾਇਕਲੋਜੀਕਲੀ ਕੰਮ ਕਰਦੀ ਹੈ, ਇਹ ਸਿਰਫ਼ ਬੁਖਲਾਏ ਹੋਏ ਡਾਕਟਰਾਂ ਦੇ ਬਿਆਨ ਹਨ ਕਿਉਂਕਿ ਹੁਣ ਇੰਗਲੈਂਡ ਵਿੱਚ ਵੀ ਹੋਮਿਓਪੈਥੀ ਦਿਨ-ਬ-ਦਿਨ ਚੜ੍ਹਤ ਵਿੱਚ ਹੈ। ਇਸੇ ਕਰਕੇ ਉਥੋਂ ਦੇ ਡਾਕਟਰ ਇਹ ਗਲਤ ਬਿਆਨਬਾਜ਼ੀ ਕਰ ਰਹੇ ਹਨ। ਇੰਗਲੈਂਡ ਵਿੱਚ ਵੱਸਦੇ ਮਿੱਤਰ ਯਾਰ ਦੱਸਦੇ ਹਨ ਕਿ ਇੱਥੇ ਸਰਜਰੀ ਦਾ ਬਦਲ ਸਿਰਫ਼ ਹੋਮਿਓਪੈਥੀ ਹੀ ਹੈ। ਸਰਜਰੀ ਬਹੁਤੀ ਮਹਿੰਗੀ ਪੈਂਦੀ ਹੈ। ਇਸ ਦੇ ਉਲਟ ਹੋਮਿਓਪੈਥੀ ਵਿੱਚ ਬਹੁਤ ਸਾਰੀਆਂ ਲਾਇਲਾਜ਼ ਬਿਮਾਰੀਆਂ ਦਾ ਇਲਾਜ ਸੌਖਾ ਅਤੇ ਸਸਤਾ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਉਥੋਂ ਦੇ ਡਾਕਟਰਾਂ ਨੇ ਹੋਮਿਓਪੈਥੀ ਸਬੰਧੀ ਗਲਤ ਅਫ਼ਵਾਹਾਂ ਫੈਲਾ ਰੱਖੀਆਂ ਹਨ। ਜੋ ਕਿ ਸਚਾਈ ਤੋਂ ਕੋਹਾਂ ਦੂਰ ਹਨ।


Popular posts from this blog

ਗੁਰਦੇ ਵਿੱਚ ਪਥਰੀ ਕਾਰਣ, ਲੱਛਣ ਅਤੇ ਹੋਮਿਓਪੈਥਿਕ ਇਲਾਜ

ਗੁਰਦੇ ਵਿੱਚ ਪਥਰੀ ਬਣਨ ਦੇ ਕਾਰਨਾਂ ਵਿੱਚ ਪਿਸ਼ਾਬ ਦਾ ਗਾੜ੍ਹਾਪਣ, ਲਹੂ ਵਿੱਚ ਯੂਰਿਕ ਐਸਿਡ ਦਾ ਵਧਣਾ, ਵਿਟਾਮਿਨ-ਡੀ ਅਤੇ ਦਾਲਾਂ ਦੀ ਬਹੁਤ ਜ਼ਿਆਦਾ ਵਰਤੋਂ, ਤਾਜ਼ੀਆਂ ਸਬਜ਼ੀਆਂ, ਦੁੱਧ ਅਤੇ ਵਿਟਾਮਿਨ-ਡੀ ਦੀ ਘੱਟ ਵਰਤੋਂ, ਐਲਕਲੀ ਭਾਵ ਖਾਰ ਵਾਲੀਆਂ ਵਸਤਾਂ, ਖਾਨਦਾਨੀ ਸਮੱਸਿਆ ਤੇ ਸਰੀਰ ਵਿੱਚ ਕੁਦਰਤੀ ਤੌਰ ’ਤੇ ਪਥਰੀ ਬਣਨ ਦੀ ਪ੍ਰਕਿਰਤੀ ਸ਼ਾਮਲ ਹਨ। ਪਥਰੀ ਛੋਟੇ ਬੱਚਿਆਂ ਦੇ ਮਸਾਨੇ ਵਿੱਚ ਵੀ ਵੇਖੀ ਗਈ ਹੈ। ਗੁਰਦੇ ਵਿੱਚ ਪਥਰੀ ਦੀ ਸਮੱਸਿਆ 20-25 ਦੀ ਉਮਰ ਤੋਂ ਬਾਅਦ ਵੇਖਣ ਨੂੰ ਮਿਲਦੀ ਹੈ। ਪਥਰੀ ਮੂਤਰ ਅੰਗਾਂ, ਗੁਰਦਿਆਂ, ਮੂਤਰ ਪ੍ਰਣਾਲੀ ਅਤੇ ਮਸਾਨੇ ਵਿੱਚ ਹੋ ਸਕਦੀ ਹੈ। ਪਥਰੀ ਸੱਤ ਪ੍ਰਕਾਰ ਦੀ ਹੋ ਸਕਦੀ ਹੈ ਜਿਵੇਂ ਖਾਕੀ, ਲਾਲ, ਚਾਰੇ ਪਾਸਿਓਂ ਨਰਮ, ਨੀਲੀ, ਪੀਲੀ, ਹਰੇ ਅਤੇ ਵੈਂਗਣੀ। ਇਹ ਕਈ ਪ੍ਰਕਾਰ ਦੇ ਮਿਲੇ-ਜੁਲੇ ਰੰਗਾਂ ਦੀ ਹੁੰਦੀ ਹੈ। ਅਕਾਰ ਪਥਰੀ ਛੋਟੇ ਜਿਹੇ ਕਿਣਕੇ ਤੋਂ ਲੈ ਕੇ ਬਦਾਮ ਦੇ ਅਕਾਰ ਤੋਂ ਵੀ ਵੱਡੀ ਹੋ ਸਕਦੀ ਹੈ। ਪੱਥਰੀ ਇੱਕ ਕਣ ਤੋਂ ਸ਼ੁਰੂ ਹੋ ਕੇ ਫਿਰ ਵੱਡੀ ਪੱਥਰੀ ਦਾ ਰੂਪ ਧਾਰਨ ਕਰ ਲੈਂਦੀ ਹੈ। ਪਥਰੀ ਦਾ ਦਰਦ ਪਥਰੀ ਦੀ ਸਮੱਸਿਆ ਕਾਰਨ ਵਿਅਕਤੀ ਨੂੰ ਪੇਸ਼ਾਬ ਵਿੱਚ ਰੁਕਾਵਟ ਆਉਂਦੀ ਹੈ। ਜਿਸ ਵਿਅਕਤੀ ਨੂੰ ਪਥਰੀ ਦੀ ਸ਼ਿਕਾਇਤ ਹੋਵੇ, ਉਸ ਦੀ ਸੱਜੀ ਜਾਂ ਖੱਬੀ ਵੱਖੀ ਜਾਂ ਲੱਕ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਬਹੁਤ ਤੇਜ਼ ਦਰਦ ਵੀ ਹੁੰਦਾ ਹੈ। ਪਥਰੀਆਂ ਦੀ ਗਿਣਤੀ ਪਥਰੀ ਇੱਕ ਅਤੇ ਇੱਕੋ ਸਮੇਂ 50-60 ਵੀ ...

स्वप्नदोष, व धातुदोष, को दूर करने के लिए होम्योपैथी, इलाज, औषधियों से उपचार :-

आजकल ही नहीं पहले से ही नौजवानों को ये कह कर डराया जता रहा है की उन्हें होने वाला रात को अनचाहा वीर्यपात उन्हें अंदर से खोखला कर देगा और इसका कोई सस्ता इलाज नहीं है ,बेचारो से हजारो ही नहीं लाखो तक लूट लिए जाते है  पर मेरे भाइयो अब आप सस्ते इलाज से भी सही हो सकते है  आप होम्योकी इन दवाइयों से सही हो सकते है बशरते आप दवाई लक्षण के अनुसार ले http://www.askdrmakkar.com/nocturnal_emission_spermatorrhoea_swapandosh_male_homeopathic_treatment.aspx परिचय :- इच्छा न होने पर भी वीर्यपात हो जाना या रात को नींद में कामोत्तेजक सपने आने पर वीर्य का अपने आप निकल जाना ही वीर्यपात या स्वप्नदोष कहलाता है। कारण :- यह रोग अधिक संभोग करने, हस्तमैथुन करने, सुजाक रोग होने एवं उत्तेजक फिल्मे देखने आदि के कारण होता है। बवासीर में कीड़े होने एवं बराबर घुड़सवारी करने के कारण भी यह रोग हो सकता है। लक्षण :- स्पप्नदोष या धातुदोष के कारण स्मरण शक्ति का कमजोर होना, शरीर में थकावट व सुस्ती आना, मन उदास रहना, चेहरे पर चमक व हंसी की कमी, लज्जाहीन होना, धड़कन का बढ़ जाना, सिरदर्द होना, चक्कर आना, शरीर में ख...

SUNSTROKE Homeopathic Medicine or Home made remedies for prevention

SUNSTROKE (Heatstroke; Insolation; Thermic Fever; Siriasis), a term applied to the effects produced upon the central nervous system, and through it upon other o rgans of the body, by exposure to the sun or to overheated air. Sunstroke is a life-threatening condition in which the body’s heat-regulating system fails, due to exposure to high temperatures. Sunstroke can occur when the body’s mechanisms to rid itself of excess heat are overwhelmed by a very hot or humid environment, or strenuous physical activity. People particularly susceptible to sunstroke are young children, the elderly, individuals not used to physical activity and concomitant excessive sun exposure (such as overseas visitors walking in the mountains in Africa), people suffering from certain chronic medical conditions, and those involved in certain sporting activities. Symptoms of sunstroke include elevated body temperature; hot, dry skin; hyperventilation; mental confusion; and eventual unconsciousness. Th...