Skip to main content

Posts

Showing posts with the label ਹੋਮਿਓਪੈਥੀ

ਹੋਮਿਓਪੈਥੀ ਸਬੰਧੀ ਪ੍ਰਚਲਿਤ ਗਲਤ ਧਾਰਨਾਵਾਂ ਅਤੇ ਭਰਮ ਭੁਲੇਖੇ

ਹੋਮਿਓਪੈਥੀ ਦੁਨੀਆਂ ਦੀਆਂ ਮੁੱਢਲੀਆਂ ਇਲਾਜ ਪ੍ਰਣਾਲੀਆਂ ਵਿਚੋਂ ਇੱਕ ਹੈ ਜਿਸਦੀ ਖੋਜ ਜਰਮਨ ਵਾਸੀ ਡਾ. ਸੈਮੂਅਲ ਹਨੈਮੈਨ ਨੇ ਕੀਤੀ। ਹੌਲੀ ਹੌਲੀ ਇਹ ਪੈਥੀ ਸਾਰੇ ਸੰਸਾਰ ਵਿੱਚ ਫੈਲਦੀ ਗਈ ਅਤੇ ਅੱਜ ਇਹ ਦੁਨੀਆਂ ਦੀਆਂ ਇਲਾਜ ਪ੍ਰਣਾਲੀਆਂ ਵਿਚੋਂ ਇੱਕ ਹੈ। ਲੋਕ ਮਨਾਂ ਵਿਚ ਹੋਮਿਓਪੈਥੀ ਸਬੰਧੀ ਬਹੁਤ ਭਰਮ ਭੁਲੇਖੇ ਪਾਏ ਜਾਂਦੇ ਹਨ। ਹਥਲੇ ਲੇਖ ਵਿਚ ਇਨ੍ਹਾਂ ਭਰਮ ਭੁਲੇਖਿਆਂ ਨੂੰ ਦੂਰ ਕਰਨ ਦਾ ਉਪਰਾਲਾ ਕਰ ਰਿਹਾ ਹਾਂ ਤਾਂ ਕਿ ਹੋਮਿਓਪੈਥੀ ਸਬੰਧੀ ਲੋਕਾਂ ਨੂੰ ਹੋਰ ਜਾਗਰੂਕਤਾ ਹੋ ਸਕੇ। ਸਭ ਤੋਂ ਪਹਿਲਾਂ ਤਾਂ ਇਹ ਗੱਲ ਲੋਕ ਮਨਾਂ ਵਿੱਚ ਪਾਈ ਜਾਂਦੀ ਹੈ ਕਿ ਹੋਮਿਓਪੈਥੀ ਦਵਾਈ ਜੇਕਰ ਫਾਇਦਾ ਨਹੀਂ ਕਰਦੀ ਤਾਂ ਨੁਕਸਾਨ ਵੀ ਨਹੀਂ ਕਰਦੀ। ਇਸੇ ਗੱਲ ਨੂੰ ਲੈਕੇ ਪੰਜਾਬੀ ਦੇ ਗੀਤਕਾਰਾਂ ਨੇ ਆਪਣੇ ਗੀਤਾਂ ਵਿੱਚ ਵੀ ਇਹ ਲਾਇਨਾਂ ਪਾ ਦਿੱਤੀਆਂ ਹਰਭਜਨ ਸ਼ੇਰੇ ਨੇ 'ਮੁੰਡਾ ਹੋਮਿਓਪੈਥੀ ਦੀ ਦਵਾਈ ਵਰਗਾ ਕਰਦਾ ਨਹੀਂ ਨੁਕਸਾਨ' ਅਤੇ ਗੁਰਦਾਸ ਮਾਨ ਨੇ ਆਪਣੇ ਗੀਤ 'ਇਥੇ ਹਰ ਬੰਦਾ ਰੱਬ ਦੇ ਜਵਾਈ ਵਰਗਾ' ਵਿਚ ਇੱਕ ਸਤਰ 'ਮੁੰਡਾ ਹੋ ਗਿਆ ਜਵਾਨ, ਨਾ ਕੋਈ ਫਾਇਦਾ ਨੁਕਸਾਨ, ਨਿਰਾ ਪੁਰਾ ਹੋਮਿਓਪੈਥੀ ਦੀ ਦਵਾਈ ਵਰਗਾ' ਪਾਈ ਹੈ। ਕਹਿਣ ਤੋਂ ਭਾਵ, ਇਹ ਬਹੁਤ ਵੱਡਾ ਭਰਮ ਭੁਲੇਖਾ ਜੋ ਲੋਕ ਮਨਾਂ ਵਿੱਚ ਪਲਿਆ ਹੋਇਆ ਹੈ। ਦੁਨੀਆਂ ਉਤੇ ਕੋਈ ਵੀ ਚੀਜ਼ ਜੇਕਰ ਉਸਦਾ ਬਿਨਾਂ ਸੋਚੇ ਸਮਝੇ ਉਪਯੋਗ ਕਰਾਂਗੇ ਤਾਂ ਉਹ ਨੁਕਸਾਨ ਕਰੇਗੀ ਹੀ। ਕਈ ਲੋਕ ਆਪਣੇ ਆਪ ਕਿਤਾਬਾਂ ਪੜ੍ਹਕੇ ...

ਐਲਰਜੀ ਕਾਰਨ ਅਤੇ ਇਲਾਜ ਹੋਮਿਓਪੈਥੀ

ਐਲਰਜੀ ਸ਼ਬਦ ਦੀ ਵਿਊਂਤਬੰਦੀ ਡਾ . ਵੋਨਪਿਕਕਿਉਟ ਨੇ ਕੀਤੀ ਹੈ। ਇਹ ਬੀਮਾਰੀ ਔਰਤਾਂ ਤੇ ਨੌਜਵਾਨਾਂ , ਬੱਚਿਆਂ ਤੇ ਬਜ਼ੁਰਗਾਂ ਵਿਚ ਕਿਸੇ ਉਮਰ ਵਿਚ ਵੀ ਹੋ ਸਕਦੀ ਹੈ। ਐਲਰਜੀ ਸਰੀਰ ਦੀ ਇਕ ਵੱਖਰੀ ਅਤੇ ਬਚਿੱਤਰ ਵਿਅਕਤੀਗਤ ਰੁਚੀ ਹੈ। ਇਹ ਖਾਸ ਪ੍ਰਕਾਰ ਦੀ ਰੁਚੀ ਦੇ ਅਨੋਖੇ ਸੁਭਾਅ ਅਨੁਸਾਰ ਕਈ ਐਸੀਆਂ ਹਾਲਤਾਂ ਜਾਂ ਵਸਤੂਆਂ ਕਾਰਨ ਸਰੀਰ ਵਿਚ ਕਈ ਪ੍ਰਕਾਰ ਦੇ ਰੋਗ ਉਤਪੰਨ ਹੋ ਜਾਂਦੇ ਹਨ। ਇਨ੍ਹਾਂ ਖਾਸ ਹਾਲਤਾਂ ਜਾਂ ਵਸਤੂਆਂ ਨੂੰ ਐਲਰਜੋਨਜ ਕਿਹਾ ਜਾਂਦਾ ਹੈ। ਜਿਹੜੇ ਆਮ ਹਾਲਤਾਂ ਵਿਚ ਸੁਭਾਵਕ ਤੌਰ ’ ਤੇ ਤੰਦਰੁਸਤ ਮਨੁੱਖਾਂ ਲਈ ਦੋਸ਼ੀ ਨਹੀਂ ਹੁੰਦੇ ਪਰ ਐਲਰਜੀ ਵਾਲੇ ਰੋਗੀਆਂ ਵਿਚ ਕਈ ਪ੍ਰਕਾਰ ਦੇ ਉਪੱਦਰ ਰੋਗ ਪੈਦਾ ਕਰ ਸਕਦੇ ਹਨ ਜਿਵੇਂ ਖੁੰਭਾਂ ਖਾਣ ਵਾਲੀਆਂ ਖੁਰਾਕਾਂ ਫਲ , ਫੁੱਲਾਂ ਦੀ ਖਸ਼ਬੂ , ਸਵਾਰਥ ਮਨੁੱਖਾਂ ਲਈ ਬੜੇ ਲਾਭਦਾਇਕ ਜਾਂ ਸੁਖਾਵੀਆਂ ਚੀਜ਼ਾਂ ਹਨ ਪਰ ਐਲਰਜੀ ਵਾਲੇ ਰੋਗੀ ਲਈ ਇਨ੍ਹਾਂ ਵਸਤੂਆਂ ਵਿਚਾਲੇ ਐਲਰਜੋਨਜ ਕਾਰਨ ਪਾਚਣ ਪ੍ਰਣਾਲੀ ਤੋਂ ਚਮੜੀ ਦੇ ਰੋਗ , ਨਜ਼ਲਾ , ਜੁਕਾਮ , ਸਿਰਦਰਦ , ਦਮਾ ਆਦਿ ਪੈਦਾ ਹੋ ਜਾਂਦਾ ਹੈ। ਇਹ ਐਲਰਜੀ ਦੀਆਂ ਹੀ ਵੰਨਗੀਆਂ ਹਨ। ਇਸੇ ਤਰ੍ਹਾਂ ਕਈ ਵਿਅਕਤੀ ਫੁੱਲਾਂ ਦੀ ਖੁਸ਼ਬੂ ਤੋਂ ਬੇਹੋਸ਼ ਹੋਏ ਦੇਖੇ ਗਏ ਹਨ।   ਜੇ ਕਿਸੇ ਦੇ ...