Skip to main content

Posts

Showing posts with the label ਗੁਰਦੇ

ਗੁਰਦੇ ਵਿੱਚ ਪਥਰੀ ਕਾਰਣ, ਲੱਛਣ ਅਤੇ ਹੋਮਿਓਪੈਥਿਕ ਇਲਾਜ

ਗੁਰਦੇ ਵਿੱਚ ਪਥਰੀ ਬਣਨ ਦੇ ਕਾਰਨਾਂ ਵਿੱਚ ਪਿਸ਼ਾਬ ਦਾ ਗਾੜ੍ਹਾਪਣ, ਲਹੂ ਵਿੱਚ ਯੂਰਿਕ ਐਸਿਡ ਦਾ ਵਧਣਾ, ਵਿਟਾਮਿਨ-ਡੀ ਅਤੇ ਦਾਲਾਂ ਦੀ ਬਹੁਤ ਜ਼ਿਆਦਾ ਵਰਤੋਂ, ਤਾਜ਼ੀਆਂ ਸਬਜ਼ੀਆਂ, ਦੁੱਧ ਅਤੇ ਵਿਟਾਮਿਨ-ਡੀ ਦੀ ਘੱਟ ਵਰਤੋਂ, ਐਲਕਲੀ ਭਾਵ ਖਾਰ ਵਾਲੀਆਂ ਵਸਤਾਂ, ਖਾਨਦਾਨੀ ਸਮੱਸਿਆ ਤੇ ਸਰੀਰ ਵਿੱਚ ਕੁਦਰਤੀ ਤੌਰ ’ਤੇ ਪਥਰੀ ਬਣਨ ਦੀ ਪ੍ਰਕਿਰਤੀ ਸ਼ਾਮਲ ਹਨ। ਪਥਰੀ ਛੋਟੇ ਬੱਚਿਆਂ ਦੇ ਮਸਾਨੇ ਵਿੱਚ ਵੀ ਵੇਖੀ ਗਈ ਹੈ। ਗੁਰਦੇ ਵਿੱਚ ਪਥਰੀ ਦੀ ਸਮੱਸਿਆ 20-25 ਦੀ ਉਮਰ ਤੋਂ ਬਾਅਦ ਵੇਖਣ ਨੂੰ ਮਿਲਦੀ ਹੈ। ਪਥਰੀ ਮੂਤਰ ਅੰਗਾਂ, ਗੁਰਦਿਆਂ, ਮੂਤਰ ਪ੍ਰਣਾਲੀ ਅਤੇ ਮਸਾਨੇ ਵਿੱਚ ਹੋ ਸਕਦੀ ਹੈ। ਪਥਰੀ ਸੱਤ ਪ੍ਰਕਾਰ ਦੀ ਹੋ ਸਕਦੀ ਹੈ ਜਿਵੇਂ ਖਾਕੀ, ਲਾਲ, ਚਾਰੇ ਪਾਸਿਓਂ ਨਰਮ, ਨੀਲੀ, ਪੀਲੀ, ਹਰੇ ਅਤੇ ਵੈਂਗਣੀ। ਇਹ ਕਈ ਪ੍ਰਕਾਰ ਦੇ ਮਿਲੇ-ਜੁਲੇ ਰੰਗਾਂ ਦੀ ਹੁੰਦੀ ਹੈ। ਅਕਾਰ ਪਥਰੀ ਛੋਟੇ ਜਿਹੇ ਕਿਣਕੇ ਤੋਂ ਲੈ ਕੇ ਬਦਾਮ ਦੇ ਅਕਾਰ ਤੋਂ ਵੀ ਵੱਡੀ ਹੋ ਸਕਦੀ ਹੈ। ਪੱਥਰੀ ਇੱਕ ਕਣ ਤੋਂ ਸ਼ੁਰੂ ਹੋ ਕੇ ਫਿਰ ਵੱਡੀ ਪੱਥਰੀ ਦਾ ਰੂਪ ਧਾਰਨ ਕਰ ਲੈਂਦੀ ਹੈ। ਪਥਰੀ ਦਾ ਦਰਦ ਪਥਰੀ ਦੀ ਸਮੱਸਿਆ ਕਾਰਨ ਵਿਅਕਤੀ ਨੂੰ ਪੇਸ਼ਾਬ ਵਿੱਚ ਰੁਕਾਵਟ ਆਉਂਦੀ ਹੈ। ਜਿਸ ਵਿਅਕਤੀ ਨੂੰ ਪਥਰੀ ਦੀ ਸ਼ਿਕਾਇਤ ਹੋਵੇ, ਉਸ ਦੀ ਸੱਜੀ ਜਾਂ ਖੱਬੀ ਵੱਖੀ ਜਾਂ ਲੱਕ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਬਹੁਤ ਤੇਜ਼ ਦਰਦ ਵੀ ਹੁੰਦਾ ਹੈ। ਪਥਰੀਆਂ ਦੀ ਗਿਣਤੀ ਪਥਰੀ ਇੱਕ ਅਤੇ ਇੱਕੋ ਸਮੇਂ 50-60 ਵੀ