Skip to main content

ਕਿਸੇ ਵੀ ਓਪਰੇਸ਼ਨ ਤੋਂ ਪਹਿਲਾਂ ਹੋਮਿਓਪੈਥਿਕ ਡਾਕਟਰ ਦੀ ਸਲਾਹ ਜ਼ਰੂਰ ਲਓ

ਤੇਜ਼ ਤਰਾਰ ਜ਼ਿੰਦਗੀ ਨੇ ਜਿੱਥੇ ਬਹੁਤ ਸਾਰੀਆਂ ਬੀਮਾਰੀਆਂ ਨੂੰ ਜਨਮ ਦਿੱਤਾ ਉੱਥੇ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪੁਆਉਣ ਲਈ ਨਿੱਤ ਦਿਨ ਨਵੀਆਂ-ਨਵੀਆਂ ਤਕਨੀਕਾਂ ਵਿਕਸਤ ਹੋ ਰਹੀਆਂ ਹਨ। ਪਲਾਂ ਵਿੱਚ ਹੀ ਬੀਮਾਰੀਆਂ ਤੋਂ ਨਿਜ਼ਾਤ ਦਿਵਾਉਣ ਵਾਲੀਆਂ ਬਹੁਤ ਸਾਰੀਆਂ ਦਵਾਈਆਂ ਮਾਰਕਿਟ ਵਿੱਚ ਧੜਾਧੜ ਆ ਰਹੀਆਂ ਹਨ, ਨਿੱਤ ਦਿਨ ਨਵੀਆਂ ਕੰਪਨੀਆਂ ਆਪਣੇ ਪੈਰ ਪਾਸਾਰ ਰਹੀਆਂ ਹਨ। ਜਿਥੇ ਦਵਾਈਆਂ ਨਾਲ ਬੀਮਾਰੀਆਂ ਦੇ ਹੱਲ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਉਥੇ ਮੈਡੀਕਲ ਖੇਤਰ ਵਿੱਚ ਕਿਸੇ ਬੀਮਾਰੀ ਨੂੰ ਸਰੀਰ ਵਿੱਚੋਂ ਕੱਢਕੇ ਉਸਦਾ ਖਾਤਮਾ ਕਰਨ ਦੀਆਂ ਤਕਨੀਕਾਂ ਨਿੱਤ ਦਿਨ ਬਾਜ਼ਾਰ ਵਿੱਚ ਆ ਰਹੀਆਂ 'ਨਾ ਰਹੇਗਾ ਬਾਂਸ, ਨਾ ਵਜੇਗੀ ਬਾਂਸੁਰੀ' ਦੀ ਤਰਜ਼ 'ਤੇ ਅੱਜਕੱਲ੍ਹ ਓਪਰੇਸ਼ਨ ਯੁੱਗ ਵਿੱਚ ਲੋਕ ਮਨਾਂ ਅੰਦਰ ਅਜਿਹਾ ਡਰ ਪਾਇਆ ਜਾ ਰਿਹਾ ਹੈ ਕਿ ਅਗਰ ਤੁਸੀਂ ਆਪਣੀ ਬੀਮਾਰੀ ਦਾ ਓਪਰੇਸ਼ਨ ਨਾ ਕਰਵਾਇਆ ਤਾਂ ਤੁਹਾਨੂੰ ਆਹ ਹੋ ਜਾਵੇਗਾ, ਔਹ ਹੋ ਜਾਵੇਗਾ। ਕੁੱਝ ਕੁ ਲੋਕ ਤਾਂ ਡਰ ਦੇ ਮਾਰੇ ਹੀ ਇਨ੍ਹਾਂ ਓਪਰੇਸ਼ਨ ਮਾਹਰਾਂ ਦੇ ਅੜਿੱਕੇ ਚੜ੍ਹ ਜਾਂਦੇ ਹਨ। ਇਹ ਓਪਰੇਸ਼ਨ ਕਿੰਨੇ ਕੁ ਸਫਲ ਹੁੰਦੇ ਹਨ, ਇਹ ਸਭ ਨੂੰ ਪਤਾ ਹੈ, ਸਰਜਨ ਲੋਕ ਵੀ ਇਹ ਗੱਲ ਕਹਿੰਦੇ ਹਨ ਕਿ ਕਿਸੇ ਓਪਰੇਸ਼ਨ ਦੀ ਕੋਈ ਗਾਰੰਟੀ ਨਹੀਂ, ਕੁਝ ਕੁ ਮਰਜ਼ਾਂ ਨੂੰ ਛੱਡਕੇ ਬਹੁਤ ਸਾਰੀਆਂ ਮਰਜ਼ਾਂ ਅਜਿਹੀਆਂ ਹਨ ਜਿੱਥੇ ਓਪਰੇਸ਼ਨ ਕਰਵਾਉਣ ਤੋਂ ਬਾਅਦ ਬੀਮਾਰੀ ਦੁਬਾਰਾ ਜਨਮਦੀ ਹੀ ਜਨਮਦੀ ਹੈ। ਨਾਲੇ ਇਸ ਤੋਂ ਵੀ ਖਤਰਨਾਕ ਜਾਂ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇੱਕ ਵਾਰ ਜਿਸ ਮਰਜ਼ ਦਾ ਹੱਲ ਓਪਰੇਸ਼ਨ ਨਾਲ ਕਰਨ ਦੀ ਡਾਕਟਰ ਲੋਕ ਸਲਾਹ ਦਿੰਦੇ ਹਨ, ਓਪਰੇਸ਼ਨ ਤੋਂ ਪਿੱਛੋਂ ਉਹੀ ਮਰਜ਼ ਮਰੀਜ਼ ਨੂੰ ਦੁੱਗਣੀ ਤਕਲੀਫ ਦਿੰਦੀ ਹੈ। ਬਹੁਤ ਸਾਰੇ ਓਪਰੇਸ਼ਨ ਤਾਂ ਸਰਜਨ ਲੋਕ ਲਾਲਚ ਦੇ ਮਾਰੇ ਹੀ ਕਰ ਦਿੰਦੇ ਹਨ। ਇਥੇ ਇਹ ਗੱਲ ਹਰਗਿਜ਼ ਨਹੀਂ ਕਹੀ ਜਾ ਸਕਦੀ ਕਿ ਸਾਰੇ ਇਕੋ ਜਿਹੇ ਹੀ ਹੁੰਦੇ ਹਨ ਪਰ ਬਹੁਤਾਤ ਅਜਿਹੇ ਲੋਕਾਂ ਦੀ ਹੈ ਜੋ ਲਾਲਚ ਲਈ ਕਿਸੇ ਦਾ ਵੀ ਢਿੱਡ ਵੱਢ ਕੇ ਰੱਖ ਦਿੰਦੇ ਹਨ ਅਤੇ ਮਗਰੋਂ ਟਾਂਕੇ ਲਾ ਕੇ ਆਪਣੀ ਡਿਊਟੀ ਤੋਂ ਫਾਰਗ ਹੋ ਜਾਂਦੇ ਹਨ। ਗੁਰਦਾ ਵਗੈਰਾ ਕੱਢ ਲਿਆ ਜਾਂਦਾ ਹੈ। ਬੇਸ਼ੱਕ 'ਸਰਜਨ' ਮਨੁੱਖੀ ਜਾਨਾਂ ਨੂੰ ਬਚਾਉਣ ਲਈ ਆਪਣੀ ਪੂਰੀ ਵਾਹ ਲਾਉਂਦੇ ਹਨ ਪਰ ਫਿਰ ਵੀ ਬਹੁਤ ਸਾਰੀਆਂ ਆਮ ਜੀਵਨ ਵਿੱਚ ਪਾਈਆਂ ਜਾਣ ਵਾਲੀਆਂ ਬੀਮਾਰੀਆਂ ਹਨ ਜੋ ਬਿਨਾਂ ਸਰਜਰੀ ਦੇ ਠੀਕ ਹੋ ਸਕਦੀਆਂ ਹਨ। ਜੇਕਰ 'ਓਪਰੇਸ਼ਨ ਯੁੱਗ' ਵਿੱਚ ਇਹੀ ਸਿਲਸਿਲਾ ਬਾਦਸਤੂਰ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਛੋਟੀ ਉਮਰ ਵਿੱਚ ਹੀ ਅਪੈਂਡਿਕਸ, ਪਿੱਤਾ ਅਤੇ ਔਰਤਾਂ ਵਿੱਚ ਬੱਚੇ ਦੇ ਜਨਮ ਤੋਂ ਬਾਅਦ ਬੱਚੇਦਾਨੀ ਭਾਲੀਆਂ ਨਹੀਂਓ ਥਿਆਉਣਗੀਆਂ।

ਭੌਰੀਆਂ, ਨੱਕ ਦਾ ਮਾਸ, ਟੌਂਸਿਲ, ਮਾਉਕੇ, ਨਹੁੰਆਂ ਦਾ ਅੰਦਰ ਮੁੜਨਾ, ਟੀਕਾ ਪੱਕਣਾ, ਛਾਤੀ ਦੀਆਂ ਅਤੇ ਬੱਚੇਦਾਨੀ ਦੀਆਂ ਰਸੌਲੀਆਂ, ਦਿਮਾਗ ਦੀਆਂ ਰਸੌਲੀਆਂ, ਗਲੇ ਦੀਆਂ ਰਸੌਲੀਆਂ, ਗੁਰਦੇ ਦੀ ਪੱਥਰੀ, ਬਵਾਸੀਰ, ਚਮੜੀ ਦੀਆਂ ਗੰਢਾਂ, ਪਿੱਤੇ ਦੀ ਪਥਰੀ (ਬਹੁਤ ਲੰਮਾ ਸਮਾਂ ਦਵਾਈ ਖਾਣ ਨਾਲ), ਹਰਨੀਆਂ, ਹਾਈਡਰੋਸੀਲ, ਸਿਰ 'ਚ ਪਾਣੀ ਭਰਨਾ (ਹਾਈਡਰੋਸਿਫਲਸ), ਭਾਰ ਪੈਣਾ (ਪਹਿਲੀ ਅਤੇ ਦੂਜੀ ਡਿਗਰੀ), ਅਪੈਂਡੇਸਾਇਟਸ, ਗਦੂਦ, ਹੱਡੀ ਦਾ ਵੱਧਣਾ, ਬਹੁਤ ਸਾਰੀਆਂ ਬਿਮਾਰੀਆਂ ਹਨ ਜੋ ਬਿਨਾਂ ਓਪਰੇਸ਼ਨ ਦੇ ਠੀਕ ਹੋ ਸਕਦੀਆਂ ਹਨ। ਪਰ ਜਦੋਂ ਸਰਜਨ ਡਰਾ ਦਿੰਦੇ ਹਨ ਕਿ ਅਗਰ ਇਸ ਦਾ ਓਪਰੇਸ਼ਨ ਨਾ ਕਰਵਾਇਆ ਤਾਂ ਕੈਂਸਰ ਬਣ ਜਾਵੇਗਾ। ਬੱਸ ਇਸੇ ਡਰ ਦੇ ਮਾਰੇ ਲੋਕ ਆਪਣੇ ਅੰਗ ਕਢਵਾਈ ਜਾਂਦੇ ਹਨ ਅਤੇ ਝਟਕਈਆਂ ਵਾਂਗ ਸਰਜਨ ਲੋਕਾਂ ਦੀ ਵੱਢ ਟੁੱਕ ਕਰੀ ਜਾ ਰਹੇ ਹਨ। ਇਥੇ ਇੱਕ ਗੱਲ ਦੱਸਣੀ ਜਰੂਰੀ ਹੈ ਕਿ ਉਪਰੋਕਤ ਬਿਮਾਰੀਆਂ ਜੋ ਉਪਰ ਦੱਸੀਆਂ ਹਨ ਅਗਰ ਤਾਂ ਮਰੀਜ਼ ਨੂੰ ਇਨ੍ਹਾਂ ਬੀਮਾਰੀਆਂ ਕਰਕੇ ਬਹੁਤ ਹੀ ਜ਼ਿਆਦਾ ਔਖ ਹੈ ਤਾਂ ਇਹ ਹੋਮਿਓਪੈਥਿਕ ਡਾਕਟਰ ਦੀ ਹੀ ਡਿਊਟੀ ਬਣਦੀ ਹੈ ਕਿ ਉਸ ਲਈ ਓਪਰੇਸ਼ਨ ਦੀ ਸਲਾਹ ਦੇਵੇ ਜਿਸ ਤਰ੍ਹਾਂ ਉਦਾਹਰਣ ਦੇ ਤੌਰ 'ਤੇ ਕਿਸੇ ਨੂੰ ਬਵਾਸੀਰ ਰਾਹੀਂ ਖੂਨ ਦੀਆਂ ਤਤੀਰੀਆਂ ਪੈ ਰਹੀਆਂ ਹੋਣ, ਤਾਂ ਉਥੇ ਓਪਰੇਸ਼ਨ ਦੀ ਜਰੂਰਤ ਹੈ ਪਰ ਮਾੜੇ ਮੋਟੇ ਬਵਾਸੀਰ ਦੇ ਫੋੜੇ ਨੂੰ ਚੈਕ ਕਰਕੇ ਓਪਰੇਸ਼ਨ ਕਰਵਾ ਦੇਣਾ ਜਾਂ ਕਰ ਦੇਣਾ, ਕੋਈ ਵਧੀਆ ਗੱਲ ਨਹੀਂ ਕਿਉਂਕਿ ਜਿਵੇਂ ਪਹਿਲਾਂ ਦੱਸ ਚੁੱਕੇ ਹਾਂ ਕਿ ਇਹ ਬੀਮਾਰੀਆਂ ਦੁਬਾਰਾ ਜਨਮ ਲੈ ਲੈਂਦੀਆਂ ਹਨ।
ਓਪਰੇਸ਼ਨ ਦੀ ਫੌਰਨ ਜ਼ਰੂਰਤ ਕਿਥੇ ਪੈਂਦੀ ਹੈ : ਡਲਿਵਰੀ ਸਮੇਂ 'ਸਿਜੇਰੀਅਨ' ਕਰਨਾ/ਕਰਵਾਉਣਾ ਆਮ ਗੱਲ ਹੈ। ਕਈ ਕੁੜੀਆਂ ਜੰਮਣ ਪੀੜਾਂ ਸਹਿਣ ਤੋਂ ਡਰ ਜਾਂਦੀਆਂ ਹਨ ਅਤੇ ਡਾਕਟਰ ਲੋਕ ਉਸਨੂੰ ਸਰਜਰੀ ਦੀ ਸਲਾਹ ਦਿੰਦੇ ਹਨ। ਪਰ 'ਡਲਿਵਰੀ' ਇੱਕ ਅਜਿਹੀ ਸਥਿਤੀ ਹੁੰਦੀ ਹੈ ਜਿੱਥੇ ਮੌਕੇ ਮੁਤਾਬਕ ਹੀ ਦੱਸਿਆ ਜਾ ਸਕਦਾ ਹੈ ਕਿ ਕੇਸ ਨਾਰਮਲ ਹੋਵੇਗਾ ਜਾਂ ਵੱਡਾ ਓਪਰੇਸ਼ਨ। ਪਰ ਕਈਆਂ ਨੂੰ ਛੱਡਕੇ ਬਹੁਤੇ ਡਾਕਟਰਾਂ ਦਾ ਤਾਂ ਇਹ 'ਧੰਦਾ' ਹੀ ਬਣ ਚੁੱਕਾ ਹੈ ਕਿ ਡਲਿਵਰੀ ਭਾਵੇਂ ਨਾਰਮਲ ਹੀ ਕਿਉਂ ਨਾ ਹੁੰਦੀ ਹੋਵੇ, ਪਰ ਢਿੱਡ ਪਾੜਨਾ ਹੀ ਪਾੜਨਾ।
ਦੂਜੀ ਸਥਿਤੀ ਸਰਜਰੀ ਦੀ ਓਦੋਂ ਪੈਦਾ ਹੋ ਜਾਂਦੀ ਹੈ ਜਦ ਕੋਈ ਹਾਦਸਾ ਹੁੰਦਾ ਹੈ। ਆਰਥੋ ਦੇ ਕੇਸਾਂ ਵਿੱਚ ਤਾਂ ਸਰਜਰੀ ਦੀ ਜਰੂਰਤ ਹੁੰਦੀ ਹੀ ਹੁੰਦੀ ਹੈ ਕਿਉਂਕਿ ਟੁੱਟ-ਭੱਜ, ਜਾਂ ਖਾਸ ਕਰਕੇ ਸਿਰ ਦੀ ਸੱਟ, ਰੀੜ ਦੀ ਹੱਡੀ ਦੀ ਸੱਟ, ਜਿੱਥੇ ਸਰਜਰੀ ਦੀ ਜਰੂਰਤ ਪੈਂਦੀ ਹੈ। ਅਗਰ ਮਾਨਯੋਗ ਸਰਜਨ ਸਾਹਿਬਾਨ, ਅਜਿਹੀਆਂ ਸਥਿਤੀਆਂ ਵਿੱਚ ਹੋਮਿਓਪੈਥਿਕ ਦਵਾਈਆਂ ਦਾ ਨਾਲੋਂ ਨਾਲ ਉਪਯੋਗ ਕਰਨ ਤਾਂ ਇਲਾਜ ਸੌਖਾ ਵੀ ਹੋ ਸਕਦੈ ਅਤੇ ਸਸਤਾ ਵੀ ਕਿਉਂਕਿ ਹੋਮਿਓਪੈਥੀ ਵਿੱਚ ਬਹੁਤ ਸਾਰੀਆਂ ਦਵਾਈਆਂ ਅਜਿਹੀਆਂ ਹਨ ਜੋ ਐਮਰਜੈਂਸੀ ਵਿੱਚ ਵੀ ਲਾਹੇਵੰਦ ਹਨ। ਇਹ ਹੀ ਨਹੀਂ ਕਿ ਹੋਮਿਓਪੈਥੀ ਤਾਂ ਸਿਰਫ ਪੁਰਾਣੀਆਂ ਬਿਮਾਰੀਆਂ ਦੇ ਇਲਾਜ ਲਈ ਬਣੀ ਹੋਈ ਹੈ। ਸੋ ਕਹਿਣ ਤੋਂ ਭਾਵ ਜੇਕਰ ਸਰਜਨ ਅਤੇ ਹੋਮਿਓਪੈਥਿਕ ਡਾਕਟਰ ਇੱਕ ਦੂਜੇ ਦੀ ਰਾਏ ਲੈਣ ਤੋਂ ਝਿਜਕ ਮਹਿਸੂਸ ਨਾ ਕਰਨ ਤਾਂ ਲੋਕਾਈ ਦਾ ਬਹੁਤ ਭਲਾ ਹੋ ਸਕਦਾ ਹੈ।
ਹਾਰਟ ਦੀ ਸਰਜਰੀ : ਹਾਰਟ ਦੀਆਂ ਸਾਰੀਆਂ ਬਿਮਾਰੀਆਂ ਵਿੱਚ ਸਰਜਰੀ ਦੀ ਲੋੜ ਨਹੀਂ ਹੁੰਦੀ, ਪਰ ਲਾਲਚ ਅਤੇ ਡਰ ਕੀ-ਕੀ ਨਹੀਂ ਕਰਵਾਉਂਦਾ। ਡਾਕਟਰ ਦਾ ਲਾਲਚ ਅਤੇ ਮਰੀਜ਼ ਦਾ ਡਰ ਬਹੁਤ ਸਾਰੀਆਂ ਨਵੀਆਂ ਨਵੀਆਂ ਵਿਧੀਆਂ ਨੂੰ ਜਨਮ ਦੇ ਰਿਹਾ ਹੈ। ਕਿਸੇ ਵੀ ਬੀਮਾਰੀ ਨੂੰ ਦੇਖਕੇ ਉਸਨੂੰ 'ਚੀਰ' ਦੇਣਾ ਜਾਂ ਕੱਢ ਦੇਣਾ ਕੋਈ ਇਲਾਜ ਨਹੀਂ ਸਗੋਂ ਇਹ ਜਾਣਨਾ ਜਰੂਰੀ ਹੈ ਕਿ ਇਹ ਬੀਮਾਰੀ ਕਿਉਂ ਬਣੀ। ਜੋ ਸਰੀਰਕ ਅੰਗਾਂ ਨੂੰ ਮਾਣਯੋਗ ਸਰਜਨ ਸਾਹਿਬ ਫੜ ਕੇ ਕੱਢ ਦਿੰਦੇ ਹਨ, ਕੀ ਕਦੇ ਉਨ੍ਹਾਂ ਨੇ ਸੋਚਿਆ ਹੈ ਕਿ ਕੁਦਰਤ ਨੇ ਇਹ ਅੰਗ ਮਨੁੱਖੀ ਸਰੀਰ ਵਿੱਚ ਕਿਉਂ ਲਾਏ ਜੋ ਬਿਨਾਂ ਸੋਚੇ ਸਮਝੇ ਕੱਢੇ ਜਾ ਰਹੇ ਹਨ। ਇੱਕ ਔਰਤ ਜਿਸਦੀ ਬੱਚੇਦਾਨੀ ਸਿਰਫ ਇਸ ਕਰਕੇ ਕੱਢ ਦਿੱਤੀ ਜਾਂਦੀ ਹੈ ਕਿ ਉਸਦੇ ਵਿੱਚ ਰਸੌਲੀ ਬਣ ਚੁੱਕੀ ਸੀ ਅਗਰ ਇਹ ਨਾ ਕਢਵਾਈ ਤਾਂ ਕੈਂਸਰ ਬਣ ਜਾਵੇਗਾ। ਇਹ ਗੱਲਾਂ ਸਿਰਫ ਲੋਕਾਂ ਨੂੰ ਬੁੱਧੂ ਬਣਾਉਣ ਲਈ ਆਖੀਆਂ ਜਾਂਦੀਆਂ ਹਨ। ਅਗਰ ਕਿਸੇ ਦੇ ਕੈਂਸਰ ਬਣਨ ਹੈ ਤਾਂ ਉਹ ਬਣਕੇ ਹੀ ਰਹੇਗਾ ਭਾਵੇਂ ਬੱਚੇਦਾਨੀ ਕੱਢ ਦਿਓ, ਉਹ ਹੋਰ ਕਿਤੇ ਬਣ ਜਾਵੇਗਾ। ਸੋ ਕਹਿਣ ਤੋਂ ਭਾਵ ਹੈ ਕਿ ਮਰੀਜ਼ ਦੀ ਪੂਰੀ ਤਫਤੀਸ਼ ਕਰਕੇ ਇਸ ਨਤੀਜੇ 'ਤੇ ਪਹੁੰਚਿਆ ਜਾਵੇ ਕਿ ਉਸਦੀ ਬੀਮਾਰੀ ਨੂੰ ਪੈਦਾ ਕਰਨ ਵਾਲੇ ਕਾਰਨ ਕਿਹੜੇ-ਕਿਹੜੇ ਹਨ, ਉਹਨਾਂ ਕਾਰਨਾਂ ਨੂੰ ਦੂਰ ਕੀਤਾ ਜਾਵੇ ਅਤੇ ਜੇਕਰ ਫਿਰ ਵੀ ਕਿਸੇ ਤਰ੍ਹਾਂ ਦੇ ਓਪਰੇਸ਼ਨ ਦੀ ਲੋੜ ਪੈਂਦੀ ਹੈ ਤਾਂ ਸਰਜਨ ਸਾਹਿਬ ਦਾ ਇਹ ਫਰਜ਼ ਬਣਦਾ ਹੈ ਕਿ ਉਹ ਮਰੀਜ਼ ਨੂੰ ਓਪਰੇਸ਼ਨ ਤੋਂ ਬਾਅਦ ਦੀਆਂ ਸਮੱਸਿਆਵਾਂ ਸਬੰਧੀ ਜ਼ਰੂਰ ਚਾਨਣਾ ਪਾ ਦੇਣ ਨਾ ਕਿ ਸਿਰਫ ਇੱਕ ਕਾਗਜ਼ 'ਤੇ ਦਸਤਖਤ ਕਰਵਾਕੇ ਕਿਸੇ ਦਾ ਚੀਰ ਹਰਨ ਕਰਨ ਦੀ ਮੰਨਜੂਰੀ ਲੈਣ।

Popular posts from this blog

स्वप्नदोष, व धातुदोष, को दूर करने के लिए होम्योपैथी, इलाज, औषधियों से उपचार :-

आजकल ही नहीं पहले से ही नौजवानों को ये कह कर डराया जता रहा है की उन्हें होने वाला रात को अनचाहा वीर्यपात उन्हें अंदर से खोखला कर देगा और इसका कोई सस्ता इलाज नहीं है ,बेचारो से हजारो ही नहीं लाखो तक लूट लिए जाते है  पर मेरे भाइयो अब आप सस्ते इलाज से भी सही हो सकते है  आप होम्योकी इन दवाइयों से सही हो सकते है बशरते आप दवाई लक्षण के अनुसार ले http://www.askdrmakkar.com/nocturnal_emission_spermatorrhoea_swapandosh_male_homeopathic_treatment.aspx परिचय :- इच्छा न होने पर भी वीर्यपात हो जाना या रात को नींद में कामोत्तेजक सपने आने पर वीर्य का अपने आप निकल जाना ही वीर्यपात या स्वप्नदोष कहलाता है। कारण :- यह रोग अधिक संभोग करने, हस्तमैथुन करने, सुजाक रोग होने एवं उत्तेजक फिल्मे देखने आदि के कारण होता है। बवासीर में कीड़े होने एवं बराबर घुड़सवारी करने के कारण भी यह रोग हो सकता है। लक्षण :- स्पप्नदोष या धातुदोष के कारण स्मरण शक्ति का कमजोर होना, शरीर में थकावट व सुस्ती आना, मन उदास रहना, चेहरे पर चमक व हंसी की कमी, लज्जाहीन होना, धड़कन का बढ़ जाना, सिरदर्द होना, चक्कर आना, शरीर में ख...

शीघ्र पतन निवारक सरल होम्योपैथी चिकित्सा सेक्स टिप्स

  हेल्दी सेक्स रिलेशनशिप के लिए जरूरी है कि दोनों ही पार्टनर संतुष्ट हों , लेकिन शीघ्र पतन या अर्ली इजेकुलेशन (Early Ejaculation) की समस्या के चलते महिला को यौन संतुष्टि नहीं मिल पाती। वीर्य स्खलित होने के बाद पुरुष को तो आनंद की अनुभूति होती है मगर महिला शीघ्रपतन के चलते ' क्लाइमेक्स ' तक नहीं पहुंच पाती , इससे वह तनाव का शिकार हो जाती है।   शीघ्र गिर जाने को शीघ्रपतन कहते हैं। सेक्स के मामले में यह शब्द वीर्य के स्खलन के लिए प्रयोग किया जाता है। पुरुष की इच्छा के विरुद्ध उसका वीर्य अचानक स्खलित हो जाए , स्त्री सहवास करते हुए संभोग शुरू करते ही वीर्यपात हो जाए और पुरुष रोकना चाहकर भी वीर्यपात होना रोक न सके , अधबीच में अचानक ही स्त्री को संतुष्टि व तृप्ति प्राप्त होने से पहले ही पुरुष का वीर्य स्खलित हो जाना या निकल जाना , इसे शीघ्रपतन होना कहते हैं। इस व्याधि का संबंध स्त्री से नहीं होता , पुरुष से ही होता है और यह व्याधि...

ਬਵਾਸੀਰ(piles,Hemorrhoids)ਕਾਰਣ, ਲੱਛਣ ਅਤੇ ਹੋਮਿਓਪੈਥਿਕ ਇਲਾਜ

ਬਵਾਸੀਰ (piles,Hemorrhoids) (ਅਮਰੀਕੀ ਅੰਗਰੇਜ਼ੀ) ਜਾਂ ਬਵਾਸੀਰ (haemorrhoids) ਬਰਤਾਨਵੀ /ˈhɛmərɔɪdz/, ਮਲ-ਤਿਆਗ ਦੇ ਨਿਯੰਤਰਣ ਵਿੱਚ ਸਹਾਇਤਾ ਕਰਨ ਵਾਲੀ ਗੁਦਾ ਨਲੀ ਵਿੱਚ ਨਾੜੀ ਸੰਬੰਧੀ ਸੰਰਚਨਾਵਾਂ ਹੁੰਦੀਆਂ ਹਨ।ਉਹ ਉਦੋਂ ਰੋਗਾਤਮਕ ਜਾਂ ਬਵਾਸੀਰ ਬਣ ਜਾਂਦੀਆਂ ਹਨ ਜਦੋਂ ਉਹ ਸੁੱਜ ਜਾਂਦੀਆਂ ਹਨ ਜਾਂ ਲਾਲ ਹੋ ਜਾਂਦੀਆਂ ਹਨ। ਉਹਨਾਂ ਦੀ ਸਰੀਰਿਕ ਅਵਸਥਾ ਵਿੱਚ, ਉਹ ਧਮਣੀਦਾਰ-ਰਗਦਾਰ ਰਸਤਾ ਅਤੇ ਸੰਯੋਜਕ ਊਤਕ ਦੇ ਬਣੇ ਸਿਰਹਾਣਿਆਂ ਵਾਂਗ ਕੰਮ ਕਰਦੀਆਂ ਹਨ। ਰੋਗਾਤਮਕ ਬਵਾਸੀਰ ਦੇ ਲੱਛਣ ਮੌਜੂਦਾ ਕਿਸਮ ਤੇ ਨਿਰਭਰ ਕਰਦੇ ਹਨ। ਆਮ ਤੌਰ ਤੇ, ਅੰਦਰੂਨੀ ਬਵਾਸੀਰ ਦਰਦ ਤੋਂ ਬਿਨਾਂ ਗੁਦਾ (ਮਲ-ਦੁਆਰ) ਤੋਂ ਖੂਨ ਦਾ ਵਹਾਅ ਦੇ ਰੂਪ ਵਿੱਚ ਮੌਜੂਦ ਰਹਿੰਦੀ ਹੈ ਜਦ ਕਿ ਬਾਹਰੀ ਬਵਾਸੀਰ ਦੇ ਕੁਝ ਲੱਛਣ ਹੋ ਸਕਦੇ ਹਨ ਜਾਂ ਜੇ ਜੰਮੇ ਹੋਏ ਖੂਨ ਦੁਆਰਾ ਪ੍ਰਭਾਵਿਤ ਹੋਵੇ ਜਾਂ ਰੋਕਿਆ ਜਾਵੇ (ਥ੍ਰੋਂਬੋਸਡ) ਜਿਸ ਨਾਲ ਬਹੁਤ ਦਰਦ ਹੋਵੇ ਅਤੇ ਗੁਦਾ ਖੇਤਰ ਵਿੱਚ ਬਹੁਤ ਜ਼ਿਆਦਾ ਦਰਦ ਹੋਵੇ। ਕਈ ਲੋਕ ਗੁਦਾ ਦੇ ਭਾਗ ਦੇ ਆਲੇ-ਦੁਆਲੇ ਦਿਖਣ ਵਾਲੇ ਕਿਸੇ ਲੱਛਣ ਨੂੰ ਗਲਤ ਢੰਗ ਨਾਲ “ਬਵਾਸੀਰ” ਦਾ ਰੂਪ ਸਮਝ ਲੈਂਦੇ ਹਨ ਅਤੇ ਲੱਛਣਾਂ ਦੇ ਗੰਭੀਰ ਕਾਰਨਾਂ ਨੂੰ ਹਟਾਉਣਾ ਚਾਹੀਦਾ ਹੈ।ਜਦ ਕਿ ਬਵਾਸੀਰ ਦਾ ਸਹੀ ਕਾਰਨ ਅਗਿਆਤ ਰਹਿੰਦਾ ਹੈ, ਅਨੇਕਾਂ ਤੱਥ ਜੋ ਅੰਤਰ-ਗਰਭ ਪ੍ਰੈਸ਼ਰ ਨੂੰ ਵਧਾਉਂਦੇ ਹਨ, ਖਾਸ ਕਰਕੇ ਕਬਜ਼ ਨੂੰ ਉਸਦੇ ਵਿਕਾਸ ਵਿੱਚ ਭੂਮਿਕਾ ਨਿਭਾਉਣ ਵਾਲਾ ਰੋਗ ਮੰਨਿਆ ਜਾਂਦਾ ...