Skip to main content

ਕਿਹੜੀ ਦਿਸ਼ਾ ਵੱਲ ਜਾ ਰਿਹੈ ਪੰਜਾਬ?


ਅੱਜ ਪੰਜਾਬ ਦਾ ਪੋਟਾ-ਪੋਟਾ ਕਰਜ਼ੇ ਨਾਲ ਵਿੰਨ੍ਹਿਆ ਹੋਇਆ ਹੈ। ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ ਹੈ। ਪੰਜਾਬ ਦਾ ਨੌਜਵਾਨ ਨਸ਼ਿਆਂ ਦਾ ਆਦੀ ਹੋ ਰਿਹਾ ਹੈ ਅਤੇ ਬੇਰੁਜ਼ਗਾਰੀ ਨਾਲ ਝੰਬਿਆ ਪਿਆ ਹੈ। ਸੱਤਾਸੀਨ ਪਾਰਟੀ ਦੇ ਵਰਕਰ ਆਪਮੁਹਾਰੇ ਕਾਨੂੰਨ ਤੋੜ ਰਹੇ ਹਨ। ਮਹਿੰਗਾਈ ਨੇ ਆਮ ਲੋਕਾਂ ਦਾ ਜਿਊਣਾ ਦੁਭਰ ਕੀਤਾ ਹੋਇਆ ਹੈ। ਭ੍ਰਿਸ਼ਟਾਚਾਰ ਦਾ ਕੋਈ ਹੱਦ ਬੰਨ੍ਹਾ ਹੀ ਨਹੀਂ ਰਿਹਾ। ਪੁਲੀਸ ਅਤੇ ਪ੍ਰਸ਼ਾਸਨ ਦਾ ਸਿਆਸੀਕਰਨ ਹੋ ਚੁੱਕਿਆ ਹੈ। ਇੰਜ ਜਾਪਦਾ ਹੈ ਜਿਵੇਂ ਰਾਜ ਉਤੇ ਲੋਕਰਾਜੀ ਸਰਕਾਰ ਨਹੀਂ ਸਗੋਂ ਨੌਕਰਸ਼ਾਹਾਂ, ਸਿਆਸਤਦਾਨਾਂ ਅਤੇ ਪੈਸੇ ਵਾਲਿਆਂ ਦਾ ਨਾਪਾਕ ਗਠਜੋੜ ਰਾਜ ਕਰ ਰਿਹਾ ਹੈ। ਪੰਜਾਬ ਦੀ ਅਜਿਹੀ ਹਾਲਤ ਬਣਾਉਣ ਲਈ ਜ਼ਿੰਮੇਵਾਰ ਕੌਣ ਹੈ? ਕਿਤੇ ਇਹ ਪੰਜਾਬੀਆਂ ਨੂੰ ਖ਼ਤਮ ਕਰਨ, ਪੰਜਾਬ ਦੇ ਅਰਥਚਾਰੇ ਨੂੰ ਢਾਅ ਲਾਉਣ ਅਤੇ ਇਥੋਂ ਦੀ ਸਰਜ਼ਮੀਨ ਨੂੰ ਗ਼ੁਲਾਮ ਬਣਾਉਣ ਦੀ ਕੋਈ ਸਾਜ਼ਿਸ਼ ਤਾਂ ਨਹੀਂ? ਜਦੋਂ ਵੀ ਕਿਸੇ ਸਰਕਾਰ ਦੇ ਕੰਮਾਂ ਦਾ ਲੇਖਾ-ਜੋਖਾ ਕਰਨਾ ਹੋਵੇ ਤਾਂ ਪਹਿਲੀ ਗੱਲ ਇਹ ਵੇਖੀ ਜਾਂਦੀ ਹੈ ਕਿ ਉਸ ਰਾਜ ਦੇ ਖਿੱਤੇ ਦੇ ਆਮ ਲੋਕ ਸਰਕਾਰ ਬਾਰੇ ਕੀ ਰਾਏ ਰੱਖਦੇ ਹਨ? ਦੂਜੀ ਗੱਲ ਇਹ ਕਿ, ਰਾਜ ਕਰ ਰਹੀ ਪਾਰਟੀ ਜਾਂ ਪਾਰਟੀ ਵਰਕਰ (ਨੇਤਾ ਨਹੀਂ) ਸਰਕਾਰ ਦੇ ਕੰਮ-ਕਾਰ ਬਾਰੇ ਕੀ ਮਹਿਸੂਸ ਕਰਦੇ ਹਨ ਅਤੇ ਤੀਜੀ ਇਹ ਕਿ ਵਿਰੋਧੀ ਪਾਰਟੀਆਂ ਦਾ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਕੀ ਦ੍ਰਿਸ਼ਟੀਕੋਣ ਹੈ? ਇਸ ਤੋਂ ਇਲਾਵਾ ਸ਼ਾਸਨ ਕਰਨ ਵਾਲੇ ਮੁੱਖ ਮੰਤਰੀ ਬਾਰੇ ਲੋਕ, ਪਾਰਟੀ ਵਰਕਰ ਅਤੇ ਵਿਰੋਧੀ ਨੇਤਾਵਾਂ ਦੀ ਰਾਏ ਵੀ ਮਾਇਨੇ ਰੱਖਦੀ ਹੈ। ਬੇਸ਼ੱਕ ਸੂਬੇ ਦੇ ਮੁੱਖ ਮੰਤਰੀ ਇਕ ਨੇਕ ਇਨਸਾਨ, ਦੂਰਅੰਦੇਸ਼ ਅਤੇ ਤਜਰਬੇਕਾਰ ਸਿਆਸੀ ਆਗੂ ਹਨ ਜਿਨ੍ਹਾਂ ਦਾ ਪੰਜਾਬ, ਇਥੋਂ ਦੀ ਸਿਆਸਤ ਵਿਚ ਕੋਈ ਤੋੜ ਨਹੀਂ ਅਤੇ ਜਿਸਦਾ ਬਦਲ ਤਲਾਸ਼ਣਾ 'ਖਾਲਾ ਜੀ ਦਾ ਵਾੜਾ' ਨਹੀਂ ਹੈ ਪਰ ਸਵਾਲ ਉਠਦਾ ਹੈ ਕਿ ਚਿੜੀ ਦੇ ਪੌਂਚੇ ਜਿੰਨਾ ਪੰਜਾਬ, ਉਸ ਤੋਂ ਸਾਂਭਿਆ ਕਿਉਂ ਨਹੀਂ ਜਾ ਰਿਹਾ? ਇਹ ਸਵਾਲ ਆਮ ਲੋਕ ਵੀ ਪੁੱਛਦੇ ਹਨ, ਰਾਜ ਕਰਨ ਵਾਲੀਆਂ ਪਾਰਟੀਆਂ ਦੇ ਵਰਕਰ ਵੀ ਅਤੇ ਵਿਰੋਧੀ ਪਾਰਟੀ ਦੇ ਨੇਤਾ ਵੀ। ਅੱਜ, ਪੰਜਾਬ ਦੀ ਆਰਥਿਕ ਸਥਿਤੀ ਡਾਵਾਂਡੋਲ ਹੈ। ਸੂਬੇ ਦਾ ਪੋਟਾ-ਪੋਟਾ ਕਰਜ਼ੇ ਨਾਲ ਵਿੰਨ੍ਹਿਆ ਹੋਇਆ ਹੈ। ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ ਹੈ। ਪੰਜਾਬ ਦਾ ਨੌਜਵਾਨ ਨਸ਼ਿਆਂ ਦਾ ਆਦੀ ਹੋ ਰਿਹਾ ਹੈ ਅਤੇ ਬੇਰੁਜ਼ਗਾਰੀ ਨਾਲ ਝੰਬਿਆ ਪਿਆ ਹੈ। ਸੱਤਾਸੀਨ ਪਾਰਟੀ ਦੇ ਵਰਕਰ ਆਪਮੁਹਾਰੇ ਕਾਨੂੰਨ ਤੋੜ ਰਹੇ ਹਨ। ਸਰਕਾਰ ਵਿਕਾਸ ਦਾ ਫੱਟਾ ਹੱਥ 'ਚ ਫੜੀ ਖੋਖਲੇ ਦਾਅਵੇ ਕਰ ਰਹੀ ਹੈ। ਮਹਿੰਗਾਈ ਨੇ ਆਮ ਲੋਕਾਂ ਦਾ ਜਿਊਣਾ ਦੁਭਰ ਕੀਤਾ ਹੋਇਆ ਹੈ। ਭ੍ਰਿਸ਼ਟਾਚਾਰ ਦਾ ਕੋਈ ਹੱਦ ਬੰਨ੍ਹਾ ਹੀ ਨਹੀਂ ਰਿਹਾ। ਪੁਲੀਸ ਅਤੇ ਪ੍ਰਸ਼ਾਸਨ ਦਾ ਸਿਆਸੀਕਰਨ ਹੋ ਚੁੱਕਿਆ ਹੈ। ਇੰਜ ਜਾਪਦਾ ਹੈ ਜਿਵੇਂ ਰਾਜ ਉਤੇ ਲੋਕਰਾਜੀ ਸਰਕਾਰ ਨਹੀਂ ਸਗੋਂ ਨੌਕਰਸ਼ਾਹਾਂ, ਸਿਆਸਤਦਾਨਾਂ ਅਤੇ ਪੈਸੇ ਵਾਲਿਆਂ ਦਾ ਨਾਪਾਕ ਗਠਜੋੜ ਰਾਜ ਕਰ ਰਿਹਾ ਹੈ। ਪੰਜਾਬ ਦੀ ਅਜਿਹੀ ਹਾਲਤ ਬਣਾਉਣ ਲਈ ਜ਼ਿੰਮੇਵਾਰ ਕੌਣ ਹੈ? ਕਿਤੇ ਇਹ ਪੰਜਾਬੀਆਂ ਨੂੰ ਖ਼ਤਮ ਕਰਨ, ਪੰਜਾਬ ਦੇ ਅਰਥਚਾਰੇ ਨੂੰ ਢਾਅ ਲਾਉਣ ਅਤੇ ਇਥੋਂ ਦੀ ਸਰਜ਼ਮੀਨ ਨੂੰ ਗ਼ੁਲਾਮ ਬਣਾਉਣ ਦੀ ਕੋਈ ਸਾਜ਼ਿਸ਼ ਤਾਂ ਨਹੀਂ? ਪੰਜਾਬ ਦੀ ਕੁੱਲ ਅਬਾਦੀ 3,15,82,828 ਅਤੇ ਖੇਤਰਫਲ 50,362 ਵਰਗ ਮੀਟਰ ਹੈ। ਪੰਜਾਬ ਦੇ 22 ਜ਼ਿਲ੍ਹੇ ਹਨ, ਜਿੱਥੇ ਰੇਲਵੇ ਲਾਈਨਾਂ ਦੀ ਲੰਬਾਈ ਮਸਾਂ 2133 ਕਿਲੋਮੀਟਰ ਅਤੇ ਨੈਸ਼ਨਲ ਹਾਈਵੇ ਕੁੱਲ 1749 ਕਿਲੋਮੀਟਰ ਲੰਮਾ ਹੈ ਜਦੋਂਕਿ ਲਿੰਕ ਸੜਕਾਂ ਦੀ ਲੰਬਾਈ 51059 ਕਿਲੋਮੀਟਰ ਅਤੇ ਜ਼ਿਲ੍ਹਾ ਸੜਕਾਂ ਦੀ ਲੰਬਾਈ 7000 ਕਿਲੋਮੀਟਰ ਹੈ। ਸੂਬੇ 'ਚ ਕੋਈ ਖ਼ਾਸ ਵੱਡੀ ਸਨਅਤ ਨਹੀਂ ਹੈ। ਪੰਜਾਬੀਆਂ ਦੀ ਸਿਹਤ ਉਤੇ ਸਾਲਾਨਾ ਮਸਾਂ 1400 ਰੁਪਏ ਪ੍ਰਤੀ ਵਿਅਕਤੀ ਖਰਚ ਹੁੰਦੇ ਹਨ ਜਦੋਂਕਿ ਪੰਜਾਬੀਆਂ ਦੀ ਪ੍ਰਤੀ ਦਰ ਆਮਦਨ 61,035 ਰੁਪਏ ਸਾਲਾਨਾ ਹੈ। ਖੇਤੀ ਅਧਾਰਿਤ ਹੋਣ ਕਾਰਨ ਪੰਜਾਬ ਦੀ ਦੋ-ਤਿਹਾਈ ਆਬਾਦੀ ਇਸ 'ਤੇ ਨਿਰਭਰ ਹੈ ਅਤੇ ਇਸ ਵਲੋਂ ਔਸਤਨ 10837 ਹਜ਼ਾਰ ਟਨ ਝੋਨਾ ਅਤੇ 15828 ਹਜ਼ਾਰ ਟਨ ਕਣਕ ਦੀ ਪੈਦਾਵਾਰ ਹੁੰਦੀ ਹੈ। ਦੇਸ਼ ਭਰ 'ਚ ਪੰਜਾਬ, ਝੋਨੇ ਦੇ ਉਤਪਾਦਨ 'ਚ ਤੀਜੇ ਅਤੇ ਕਣਕ ਦੇ ਉਤਪਾਦਨ 'ਚ ਦੂਜੇ ਨੰਬਰ 'ਤੇ ਹੈ। ਗੰਨਾ ਵੀ 4170 ਹਜ਼ਾਰ ਟਨ ਉਗਾਇਆ ਜਾਂਦਾ ਹੈ ਪਰ ਫੇਰ ਵੀ ਇਥੇ ਖੇਤੀ ਆਧਾਰਿਤ ਕੋਈ ਵੱਡੀ ਸਨਅਤ ਨਹੀਂ ਹੈ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਇਸ ਸਰਹੱਦੀ ਸੂਬੇ ਦਾ ਸਦਾ ਹੀ ਅਹਿਮ ਯੋਗਦਾਨ ਰਿਹਾ ਹੈ ਪਰ ਇਥੋਂ ਦੇ ਨੌਜਵਾਨਾਂ ਦੀ ਸਿਹਤ 'ਚ ਹੁਣ ਜਿਵੇਂ ਨਿਘਾਰ ਆ ਰਿਹਾ ਹੈ, ਉਹ ਦਾ ਕੀ ਅਰਥ ਸਮਝਿਆ ਜਾਵੇ? ਇਥੋਂ ਦੇ ਨੌਜਵਾਨ ਪੰਜਾਬ 'ਚ ਨਾ ਰਹਿ ਕੇ ਵਿਦੇਸ਼ ਜਾਣ ਤੇ ਰੁਜ਼ਗਾਰ ਕਰਨ ਨੂੰ ਪਹਿਲ ਦੇ ਰਹੇ ਹਨ। ਜੇ ਉਹ ਮਜ਼ਬੂਰੀਵੱਸ ਇਥੇ ਠਹਿਰ ਰੱਖ ਵੀ ਰਹੇ ਹਨ ਤਾਂ ਉਨ੍ਹਾਂ ਲਈ ਬੇਰੁਜ਼ਗਾਰੀ ਦਾ ਦੈਂਤ ਮੂੰਹ ਅੱਡੀ ਖੜਾ ਹੈ। ਕੈਂਸਰ ਅਤੇ ਨਸ਼ਿਆਂ ਨੇ ਜਿਵੇਂ ਪੰਜਾਬ ਨੂੰ ਨਿਗਲ ਲੈਣ ਦਾ ਫ਼ੈਸਲਾ ਕਰ ਲਿਆ ਹੈ। ਅਜਿਹੀ ਪ੍ਰਸਥਿਤੀਆਂ 'ਚ ਮੌਕੇ ਦੇ ਹਾਕਮਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ, ਕੀ ਇਸ ਦਾ ਵੇਰਵਾ ਦੇਣ ਦੀ ਲੋੜ ਹੈ? ਪੰਜਾਬ ਦੀ ਸਰਕਾਰ ਕਹੇਗੀ ਕਿ ਪੰਜਾਬ ਨਾਲ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ। ਕੇਂਦਰ ਸਰਕਾਰ ਪੰਜਾਬ ਲਈ ਵਿਸ਼ੇਸ਼ ਪੈਕੇਜ ਨਹੀਂ ਦੇ ਰਹੀ ਪਰ ਕੀ ਪੰਜਾਬ ਦੇ ਮੌਜੂਦਾ ਸ਼ਾਸਕ ਇਸ ਖ਼ਿਲਾਫ਼ ਆਵਾਜ਼ ਉਠਾ ਰਹੇ ਹਨ? ਕੀ ਪੰਜਾਬ ਦੇ ਨੌਕਰਸ਼ਾਹ ਕੇਂਦਰ ਤੋਂ ਵਿਸ਼ੇਸ਼ ਗ੍ਰਾਂਟਾਂ ਲੈਣ ਲਈ ਕੋਈ ਯਤਨ ਕਰ ਰਹੇ ਹਨ। ਕੇਂਦਰ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਅਜਿਹੀਆਂ ਹਨ ਜਿਨ੍ਹਾਂ ਅਧੀਨ ਰਾਜ ਸਰਕਾਰ ਗ੍ਰਾਂਟਾਂ ਦੀ ਵਰਤੋਂ ਨਹੀਂ ਕਰ ਰਹੀ, ਜਿਨ੍ਹਾਂ 'ਚ ਬਹੁਚਰਚਿਤ 'ਮਨਰੇਗਾ' ਸਕੀਮ ਅਤੇ ਗਰੈਜੂਏਟ ਪੱਧਰ ਤਕ ਘੱਟ ਗਿਣਤੀ ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆ ਅਤੇ ਵਜ਼ੀਫ਼ਾ ਦੇਣ ਦੀ ਸੁਵਿਧਾ ਹੈ। ਗੱਲ ਪੰਜਾਬ ਦੇ ਕਿਸੇ ਪਿੰਡ ਦੇ ਵਿਕਾਸ ਦੀ ਕਰ ਲਈਏ ਜਾਂ ਸ਼ਹਿਰ ਦੇ ਵਿਕਾਸ ਦੀ, ਦੋਵੇਂ ਥਾਂ ਇਕੋ ਜਿਹੇ ਦ੍ਰਿਸ਼ ਦੇਖਣ ਨੂੰ ਮਿਲਣਗੇ। ਕੂੜੇ ਦੇ ਢੇਰ, ਗਲੀਆਂ 'ਚ ਫੈਲਿਆ ਗੰਦਾ ਪਾਣੀ, ਟੁੱਟੇ ਭੱਜੇ ਸਰਕਾਰੀ ਦਫ਼ਤਰ, ਸ਼ਹਿਰਾਂ/ਪਿੰਡਾਂ 'ਚ ਬਣਾਏ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ ਭਾਵੇਂ ਉਹ ਮਨੁੱਖਾਂ ਲਈ ਹਨ ਜਾਂ ਪਸ਼ੂਆਂ ਲਈ, ਵਿਚ ਨਾ ਤਾਂ ਪੂਰਾ ਸਟਾਫ਼ ਹੈ ਅਤੇ ਨਾ ਹੀ ਲੋੜੀਂਦੀ ਦਵਾਈ।  ਸਿਹਤ ਸਹੂਲਤਾਂ ਦੇਣ ਲਈ, ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਲਈ, ਵਾਤਾਵਰਣ ਦੇ ਸੁਧਾਰ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ, ਗਲਤ ਅਨਸਰਾਂ ਨੂੰ ਸਬਕ ਸਿਖਾਉਣ ਲਈ ਜਾਂ ਫ਼ਿਰ ਸਾਫ-ਸੁਥਰਾ ਪ੍ਰਬੰਧ ਅਤੇ ਰਾਜਸੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਰਕਾਰ ਬਹੁਤ ਤਿੱਖੇ ਅਤੇ ਮਿੱਠੇ ਨਾਅਰੇ ਲਗਾਉਂਦੀ ਹੈ ਪਰ ਇਸ ਦੀ ਕਹਿਣੀ ਅਤੇ ਕਥਨੀ 'ਚ ਫ਼ਰਕ ਹੈ। ਪੰਜਾਬ ਦਾ ਖ਼ਜ਼ਾਨਾ ਖਾਲੀ ਹੈ, ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ ਪੈਸੇ ਨਹੀਂ ਹਨ। ਬਜ਼ੁਰਗ ਮਹੀਨਿਆਂ-ਬੱਧੀ 250 ਰੁਪਏ ਮਹੀਨਾ ਪੈਨਸ਼ਨ ਨੂੰ ਉਡੀਕਦੇ ਰਹਿ ਜਾਂਦੇ ਹਨ। ਪੰਜਾਬ ਦੀ ਟਰਾਂਸਪੋਰਟ ਘਾਟੇ 'ਚ ਜਾ ਰਹੀ ਹੈ। ਰੂਟ ਪਰਮਿਟ ਤਾਂ ਪ੍ਰਾਈਵੇਟ ਲੋਕਾਂ ਕੋਲ ਹਨ, ਫਿਰ ਪਬਲਿਕ ਟਰਾਂਸਪੋਰਟ ਵਾਧੇ ਵਿਚ ਕਿਵੇਂ ਹੋਵੇ? ਪੰਜਾਬ ਦੇ ਸਰਕਾਰੀ ਸਕੂਲ/ ਕਾਲਜ/ ਤਕਨੀਕੀ ਸੰਸਥਾਵਾਂ ਮੁਖੀਆਂ ਅਤੇ ਜ਼ਰੂਰੀ ਸੁਵਿਧਾਵਾਂ ਤੋਂ ਬਿਨਾਂ ਚੱਲ ਰਹੀਆਂ ਹਨ। ਜਦੋਂ ਤੋਂ ਪੰਜਾਬ 'ਚ ਸਿੱਖਿਆ ਵਪਾਰ ਬਣ ਗਈ ਹੈ ਉਦੋਂ ਤੋਂ ਹੀ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਖ਼ਜ਼ਾਨੇ ਭਰਪੂਰ ਹੋ ਰਹੇ ਹਨ। ਅੱਜ, ਪੰਜਾਬ ਦਾ ਪਾਣੀ ਗੰਦਲਾ ਹੋ ਚੁੱਕਿਆ ਹੈ, ਹਵਾ ਪ੍ਰਦੂਸ਼ਿਤ ਹੋ ਚੁੱਕੀ ਹੈ, ਟੁੱਟੀਆਂ-ਫੁੱਟੀਆਂ ਲਿੰਕ ਸੜਕਾਂ ਮੁਰੰਮਤ ਦੀ ਉਡੀਕ ਵਿਚ ਹਨ, ਖੇਤੀ ਅਤੇ ਉਸ ਨਾਲ ਸਬੰਧਤ ਕਿੱਤੇ ਘਾਟੇ 'ਚ ਜਾ ਰਹੇ ਹਨ, ਬਿਜਲੀ ਦੀ ਉਡੀਕ ਸਿਆਲਾਂ 'ਚ ਵੀ ਰਹਿੰਦੀ ਹੈ ਤਾਂ ਫਿਰ ਕਿਹੋ ਜਿਹੀ ਤਰੱਕੀ ਕਰ ਰਿਹਾ ਹੈ ਪੰਜਾਬ? ਹਾਂ, ਸ਼ਾਇਦ ਪੰਜਾਬ ਤਰੱਕੀ ਕਰ ਰਿਹਾ ਹੈ, ਸਿਆਸਤਦਾਨਾਂ ਦੀ ਇਕ ਖ਼ਚਰੀ ਅਤੇ ਵੰਸ਼ਵਾਦੀ ਜਮਾਤ ਪੈਦਾ ਕਰ ਕੇ।  ਇਹ ਤਰੱਕੀ ਕਰ ਰਿਹਾ ਹੈ ਆਪਣੀ ਸੱਭਿਆਚਾਰਕ ਹੋਂਦ ਨੂੰ ਵਿਗਾੜ ਕੇ, ઠਆਪਣੀ 'ਮਾਂ ਬੋਲੀ ਪੰਜਾਬੀ' ਨੂੰ ਭੁੱਲ ਕੇ। ਇਹ ਤਰੱਕੀ ਕਰ ਰਿਹਾ ਹੈ ਲੋਕਾਂ ਦੀਆਂ ਤੰਗੀਆਂ-ਤੁਰਸ਼ੀਆਂ, ਜੁਰਮਾਂ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਬਲਾਤਕਾਰਾਂ ਦੀਆਂ ਘਟਨਾਵਾਂ 'ਚ ਵਾਧੇ ਵੱਲ ਨਾ ਕਿ ਇਕ ਸਹੀ ਦਿਸ਼ਾ ਵੱਲ। ਪੰਜਾਬ ਦੀ ਸਰਕਾਰ ਕਹੇਗੀ ਕਿ ਪੰਜਾਬ ਨਾਲ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ। ਕੇਂਦਰ ਸਰਕਾਰ ਪੰਜਾਬ ਲਈ ਵਿਸ਼ੇਸ਼ ਪੈਕੇਜ ਨਹੀਂ ਦੇ ਰਹੀ ਪਰ ਕੀ ਪੰਜਾਬ ਦੇ ਮੌਜੂਦਾ ਸ਼ਾਸਕ ਇਸ ਖ਼ਿਲਾਫ਼ ਆਵਾਜ਼ ਉਠਾ ਰਹੇ ਹਨ? ਕੀ ਪੰਜਾਬ ਦੇ ਨੌਕਰਸ਼ਾਹ ਕੇਂਦਰ ਤੋਂ ਵਿਸ਼ੇਸ਼ ਗ੍ਰਾਂਟਾਂ ਲੈਣ ਲਈ ਕੋਈ ਯਤਨ ਕਰ ਰਹੇ ਹਨ। ਕੇਂਦਰ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਅਜਿਹੀਆਂ ਹਨ ਜਿਨ੍ਹਾਂ ਅਧੀਨ ਰਾਜ ਸਰਕਾਰ ਗ੍ਰਾਂਟਾਂ ਦੀ ਵਰਤੋਂ ਨਹੀਂ ਕਰ ਰਹੀ, ਜਿਨ੍ਹਾਂ 'ਚ ਬਹੁਚਰਚਿਤ 'ਮਨਰੇਗਾ' ਸਕੀਮ ਅਤੇ ਗਰੈਜੂਏਟ ਪੱਧਰ ਤਕ ਘੱਟ ਗਿਣਤੀ ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆ ਤੇ ਵਜ਼ੀਫ਼ਾ ਦੇਣ ਦੀ ਸੁਵਿਧਾ ਹੈ। **** ਖੇਤੀ ਅਧਾਰਿਤ ਹੋਣ ਕਾਰਨ ਪੰਜਾਬ ਦੀ ਦੋ-ਤਿਹਾਈ ਆਬਾਦੀ ਇਸ 'ਤੇ ਨਿਰਭਰ ਹੈ ਅਤੇ ਇਸ ਵਲੋਂ ਔਸਤਨ 10837 ਹਜ਼ਾਰ ਟਨ ਝੋਨਾ ਅਤੇ 15828 ਹਜ਼ਾਰ ਟਨ ਕਣਕ ਦੀ ਪੈਦਾਵਾਰ ਹੁੰਦੀ ਹੈ। ਦੇਸ਼ ਭਰ 'ਚ ਪੰਜਾਬ, ਝੋਨੇ ਦੇ ਉਤਪਾਦਨ 'ਚ ਤੀਜੇ ਅਤੇ ਕਣਕ ਦੇ ਉਤਪਾਦਨ 'ਚ ਦੂਜੇ ਨੰਬਰ 'ਤੇ ਹੈ। ਗੰਨਾ ਵੀ 4170 ਹਜ਼ਾਰ ਟਨ ਉਗਾਇਆ ਜਾਂਦਾ ਹੈ ਪਰ ਫੇਰ ਵੀ ਇਥੇ ਖੇਤੀ ਆਧਾਰਿਤ ਕੋਈ ਵੱਡੀ ਸਨਅਤ ਨਹੀਂ ਹੈ। *** ਗੱਲ ਪੰਜਾਬ ਦੇ ਕਿਸੇ ਪਿੰਡ ਦੇ ਵਿਕਾਸ ਦੀ ਕਰ ਲਈਏ ਜਾਂ ਸ਼ਹਿਰ ਦੇ ਵਿਕਾਸ ਦੀ, ਦੋਵੇਂ ਥਾਂ ਇਕੋ ਜਿਹੇ ਦ੍ਰਿਸ਼ ਦੇਖਣ ਨੂੰ ਮਿਲਣਗੇ। ਕੂੜੇ ਦੇ ਢੇਰ, ਗਲੀਆਂ 'ਚ ਫੈਲਿਆ ਗੰਦਾ ਪਾਣੀ, ਟੁੱਟੇ ਭੱਜੇ ਸਰਕਾਰੀ ਦਫ਼ਤਰ, ਸ਼ਹਿਰਾਂ/ਪਿੰਡਾਂ 'ਚ ਬਣਾਏ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ ਭਾਵੇਂ ਉਹ ਮਨੁੱਖਾਂ ਲਈ ਹਨ ਜਾਂ ਪਸ਼ੂਆਂ ਲਈ, ਵਿਚ ਨਾ ਤਾਂ ਪੂਰਾ ਸਟਾਫ਼ ਹੈ ਅਤੇ ਨਾ ਹੀ ਲੋੜੀਂਦੀ ਦਵਾਈ। ਸਿਹਤ ਸਹੂਲਤਾਂ ਦੇਣ ਲਈ, ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਲਈ, ਵਾਤਾਵਰਣ ਦੇ ਸੁਧਾਰ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ, ਗਲਤ ਅਨਸਰਾਂ ਨੂੰ ਸਬਕ ਸਿਖਾਉਣ ਲਈ ਜਾਂ ਫ਼ਿਰ ਸਾਫ-ਸੁਥਰਾ ਪ੍ਰਬੰਧ ਅਤੇ ਰਾਜਸੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਰਕਾਰ ਬਹੁਤ ਤਿੱਖੇ ਅਤੇ ਮਿੱਠੇ ਨਾਅਰੇ ਲਗਾਉਂਦੀ ਹੈ ਪਰ ਇਸ ਦੀ ਕਹਿਣੀ ਅਤੇ ਕਥਨੀ 'ਚ ਫ਼ਰਕ ਹੈ।

Popular posts from this blog

स्वप्नदोष, व धातुदोष, को दूर करने के लिए होम्योपैथी, इलाज, औषधियों से उपचार :-

आजकल ही नहीं पहले से ही नौजवानों को ये कह कर डराया जता रहा है की उन्हें होने वाला रात को अनचाहा वीर्यपात उन्हें अंदर से खोखला कर देगा और इसका कोई सस्ता इलाज नहीं है ,बेचारो से हजारो ही नहीं लाखो तक लूट लिए जाते है  पर मेरे भाइयो अब आप सस्ते इलाज से भी सही हो सकते है  आप होम्योकी इन दवाइयों से सही हो सकते है बशरते आप दवाई लक्षण के अनुसार ले http://www.askdrmakkar.com/nocturnal_emission_spermatorrhoea_swapandosh_male_homeopathic_treatment.aspx परिचय :- इच्छा न होने पर भी वीर्यपात हो जाना या रात को नींद में कामोत्तेजक सपने आने पर वीर्य का अपने आप निकल जाना ही वीर्यपात या स्वप्नदोष कहलाता है। कारण :- यह रोग अधिक संभोग करने, हस्तमैथुन करने, सुजाक रोग होने एवं उत्तेजक फिल्मे देखने आदि के कारण होता है। बवासीर में कीड़े होने एवं बराबर घुड़सवारी करने के कारण भी यह रोग हो सकता है। लक्षण :- स्पप्नदोष या धातुदोष के कारण स्मरण शक्ति का कमजोर होना, शरीर में थकावट व सुस्ती आना, मन उदास रहना, चेहरे पर चमक व हंसी की कमी, लज्जाहीन होना, धड़कन का बढ़ जाना, सिरदर्द होना, चक्कर आना, शरीर में ख...

शीघ्र पतन निवारक सरल होम्योपैथी चिकित्सा सेक्स टिप्स

  हेल्दी सेक्स रिलेशनशिप के लिए जरूरी है कि दोनों ही पार्टनर संतुष्ट हों , लेकिन शीघ्र पतन या अर्ली इजेकुलेशन (Early Ejaculation) की समस्या के चलते महिला को यौन संतुष्टि नहीं मिल पाती। वीर्य स्खलित होने के बाद पुरुष को तो आनंद की अनुभूति होती है मगर महिला शीघ्रपतन के चलते ' क्लाइमेक्स ' तक नहीं पहुंच पाती , इससे वह तनाव का शिकार हो जाती है।   शीघ्र गिर जाने को शीघ्रपतन कहते हैं। सेक्स के मामले में यह शब्द वीर्य के स्खलन के लिए प्रयोग किया जाता है। पुरुष की इच्छा के विरुद्ध उसका वीर्य अचानक स्खलित हो जाए , स्त्री सहवास करते हुए संभोग शुरू करते ही वीर्यपात हो जाए और पुरुष रोकना चाहकर भी वीर्यपात होना रोक न सके , अधबीच में अचानक ही स्त्री को संतुष्टि व तृप्ति प्राप्त होने से पहले ही पुरुष का वीर्य स्खलित हो जाना या निकल जाना , इसे शीघ्रपतन होना कहते हैं। इस व्याधि का संबंध स्त्री से नहीं होता , पुरुष से ही होता है और यह व्याधि...

ਬਵਾਸੀਰ(piles,Hemorrhoids)ਕਾਰਣ, ਲੱਛਣ ਅਤੇ ਹੋਮਿਓਪੈਥਿਕ ਇਲਾਜ

ਬਵਾਸੀਰ (piles,Hemorrhoids) (ਅਮਰੀਕੀ ਅੰਗਰੇਜ਼ੀ) ਜਾਂ ਬਵਾਸੀਰ (haemorrhoids) ਬਰਤਾਨਵੀ /ˈhɛmərɔɪdz/, ਮਲ-ਤਿਆਗ ਦੇ ਨਿਯੰਤਰਣ ਵਿੱਚ ਸਹਾਇਤਾ ਕਰਨ ਵਾਲੀ ਗੁਦਾ ਨਲੀ ਵਿੱਚ ਨਾੜੀ ਸੰਬੰਧੀ ਸੰਰਚਨਾਵਾਂ ਹੁੰਦੀਆਂ ਹਨ।ਉਹ ਉਦੋਂ ਰੋਗਾਤਮਕ ਜਾਂ ਬਵਾਸੀਰ ਬਣ ਜਾਂਦੀਆਂ ਹਨ ਜਦੋਂ ਉਹ ਸੁੱਜ ਜਾਂਦੀਆਂ ਹਨ ਜਾਂ ਲਾਲ ਹੋ ਜਾਂਦੀਆਂ ਹਨ। ਉਹਨਾਂ ਦੀ ਸਰੀਰਿਕ ਅਵਸਥਾ ਵਿੱਚ, ਉਹ ਧਮਣੀਦਾਰ-ਰਗਦਾਰ ਰਸਤਾ ਅਤੇ ਸੰਯੋਜਕ ਊਤਕ ਦੇ ਬਣੇ ਸਿਰਹਾਣਿਆਂ ਵਾਂਗ ਕੰਮ ਕਰਦੀਆਂ ਹਨ। ਰੋਗਾਤਮਕ ਬਵਾਸੀਰ ਦੇ ਲੱਛਣ ਮੌਜੂਦਾ ਕਿਸਮ ਤੇ ਨਿਰਭਰ ਕਰਦੇ ਹਨ। ਆਮ ਤੌਰ ਤੇ, ਅੰਦਰੂਨੀ ਬਵਾਸੀਰ ਦਰਦ ਤੋਂ ਬਿਨਾਂ ਗੁਦਾ (ਮਲ-ਦੁਆਰ) ਤੋਂ ਖੂਨ ਦਾ ਵਹਾਅ ਦੇ ਰੂਪ ਵਿੱਚ ਮੌਜੂਦ ਰਹਿੰਦੀ ਹੈ ਜਦ ਕਿ ਬਾਹਰੀ ਬਵਾਸੀਰ ਦੇ ਕੁਝ ਲੱਛਣ ਹੋ ਸਕਦੇ ਹਨ ਜਾਂ ਜੇ ਜੰਮੇ ਹੋਏ ਖੂਨ ਦੁਆਰਾ ਪ੍ਰਭਾਵਿਤ ਹੋਵੇ ਜਾਂ ਰੋਕਿਆ ਜਾਵੇ (ਥ੍ਰੋਂਬੋਸਡ) ਜਿਸ ਨਾਲ ਬਹੁਤ ਦਰਦ ਹੋਵੇ ਅਤੇ ਗੁਦਾ ਖੇਤਰ ਵਿੱਚ ਬਹੁਤ ਜ਼ਿਆਦਾ ਦਰਦ ਹੋਵੇ। ਕਈ ਲੋਕ ਗੁਦਾ ਦੇ ਭਾਗ ਦੇ ਆਲੇ-ਦੁਆਲੇ ਦਿਖਣ ਵਾਲੇ ਕਿਸੇ ਲੱਛਣ ਨੂੰ ਗਲਤ ਢੰਗ ਨਾਲ “ਬਵਾਸੀਰ” ਦਾ ਰੂਪ ਸਮਝ ਲੈਂਦੇ ਹਨ ਅਤੇ ਲੱਛਣਾਂ ਦੇ ਗੰਭੀਰ ਕਾਰਨਾਂ ਨੂੰ ਹਟਾਉਣਾ ਚਾਹੀਦਾ ਹੈ।ਜਦ ਕਿ ਬਵਾਸੀਰ ਦਾ ਸਹੀ ਕਾਰਨ ਅਗਿਆਤ ਰਹਿੰਦਾ ਹੈ, ਅਨੇਕਾਂ ਤੱਥ ਜੋ ਅੰਤਰ-ਗਰਭ ਪ੍ਰੈਸ਼ਰ ਨੂੰ ਵਧਾਉਂਦੇ ਹਨ, ਖਾਸ ਕਰਕੇ ਕਬਜ਼ ਨੂੰ ਉਸਦੇ ਵਿਕਾਸ ਵਿੱਚ ਭੂਮਿਕਾ ਨਿਭਾਉਣ ਵਾਲਾ ਰੋਗ ਮੰਨਿਆ ਜਾਂਦਾ ...